ਰੇਲਗੱਡੀਆਂ ’ਚ ਲੁੱਟਖੋਹ ਕਰਨ ਵਾਲੇ ਦੇ ਦੋ ਦੋਸ਼ੀ ਗ੍ਰਿਫ਼ਤਾਰ , 1 ਦੀ ਤਲਾਸ਼ ਜਾਰੀ

11/26/2022 6:28:40 PM

ਰੂਪਨਗਰ (ਕੈਲਾਸ਼)- ਰੇਲਗੱਡੀਆਂ ’ਚ ਲੁੱਟ ਕਰਨ ਵਾਲੇ ਇਕ ਗਿਰੋਹ ਦੇ 2 ਦੋਸ਼ੀਆਂ ਨੂੰ ਜੀ. ਆਰ. ਪੀ. ਰੂਪਨਗਰ ਨੇ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਵਰਨਮੈਂਟ ਰੇਲਵੇ ਪੁਲ, ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਰੇਲਯਾਤਰੀਆਂ ਨਾਲ ਲੁੱਟਖੋਹ ਕਰਨ ਵਾਲੇ 3 ਲੋਕਾਂ ਨੇ 8 ਅਕਤੂਬਰ ਨੂੰ ਮੋਰਿੰਡਾ ਰੇਲਵੇ ਸਟੇਸ਼ਨ ’ਤੇ ਇਕ ਡੇਰੇ ਦੇ ਸੰਤ ਨਾਲ ਕੁੱਟਮਾਰ ਕਰਕੇ ਉਸ ਦਾ ਮੋਬਾਇਲ ਫੋਨ, ਚਾਂਦੀ ਦਾ ਕੜਾ ਅਤੇ 9800 ਰੁਪਏ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਵੀ ਲੁੱਟ ਲਏ ਸਨ ਅਤੇ ਸੰਤ ਦੀ ਸ਼ਿਕਾਇਤ ’ਤੇ 9 ਅਕਤੂਬਰ ਨੂੰ ਮਾਮਲਾ ਦਰਜ ਕਰ ਲੁੱਟਖੋਹ ਕਰਨ ਵਾਲੇ ਨੌਜਵਾਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਇਕ ਨੌਜਵਾਨ ਨੇ ਸੰਤ ਦੇ ਮੋਬਾਇਲ ’ਚ ਆਪਣੀ ਮਾਤਾ ਰੇਖਾ ਰਾਣੀ ਪਤਨੀ ਲਛਮਣ ਦਾ ਸਿਮ ਪਾ ਕੇ ਚਾਲੂ ਕੀਤਾ ਅਤੇ ਟਰੇਸ ’ਤੇ ਲਗਾਏ ਮੋਬਾਇਲ ਦੀ ਲੋਕੇਸ਼ਨ ਜਦ ਪਤਾ ਲੱਗੀ ਤਾਂ ਦੋਸ਼ੀ ਨੂੰ ਉਸ ਦੇ ਘਰ ’ਚੋਂ ਹੀ ਫੜ ਲਿਆ ਗਿਆ। ਦੂਜਾ ਦੋਸ਼ੀ ਜਿਸ ਦੇ ਕੋਲ ਚਾਂਦੀ ਦਾ ਕੜਾ ਸੀ ਉਸ ਨੂੰ ਵੀ ਜਦ ਮੋਬਾਇਲ ’ਤੇ ਸੰਪਰਕ ਕੀਤਾ ਗਿਆ ਤਾਂ ਉਸਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਆਪਣੀ ਲੋਕੇਸ਼ਨ ਕੁਰਾਲੀ ਦੱਸੀ ਜਦਕਿ ਉਸ ਨੂੰ ਵੀ ਮੋਰਿੰਡਾ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਤੀਜਾ ਦੋੋਸ਼ੀ ਜਿਸ ਕੋਲ 9800 ਰੁਪਏ ਹਨ ਉਨ੍ਹਾਂ ਦੀ ਅਜੇ ਵੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

ਦੋਸ਼ੀਆਂ ਦੀ ਪਛਾਣ ਵਿਸ਼ਾਲ, ਤਰਨਜੀਤ ਅਤੇ ਪ੍ਰੇਮ ਨਿਵਾਸੀ ਮੋਰਿੰਡਾ ਦੇ ਰੂਪ ’ਚ ਹੋਈ ਹੈ। ਸੁਗਰੀਵ ਚੰਦ ਨੇ ਦੱਸਿਆ ਕਿ ਉਕਤ ਦੋਸ਼ੀਆਂ ’ਤੇ ਪਹਿਲੇ ਵੀ ਮਾਮਲੇ ਦਰਜ ਹਨ ਜਿਨ੍ਹਾਂ ’ਚ ਉਹ ਵਾਂਟਿਡ ਸਨ। ਤਰਨਜੀਤ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵੱਲੋਂ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ ਅਤੇ ਲੁੱਟੇ ਹੋਏ ਸਾਮਾਨ ਦੀ ਬਰਾਮਦਗੀ ਤੋਂ ਬਾਅਦ ਉਨ੍ਹਾਂ ਨੂੰ ਅੱਜ ਫਿਰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਤੇ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News