ਜਲੰਧਰ: ਦੀਵਾਲੀ ਵਾਲੀ ਰਾਤ ਛਾਬੜਾ ਸਵੀਟ ਦੁਕਾਨ ਨੇੜੇ ਸਥਿਤ ਸ਼ੋਅਰੂਮ ’ਚ ਲੱਗੀ ਅੱਗ

Friday, Nov 05, 2021 - 10:50 AM (IST)

ਜਲੰਧਰ: ਦੀਵਾਲੀ ਵਾਲੀ ਰਾਤ ਛਾਬੜਾ ਸਵੀਟ ਦੁਕਾਨ ਨੇੜੇ ਸਥਿਤ ਸ਼ੋਅਰੂਮ ’ਚ ਲੱਗੀ ਅੱਗ

ਜਲੰਧਰ (ਵੈੱਬ ਡੈਸਕ, ਦੀਪਕ)— ਵੀਰਵਾਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਅਗਜਨੀ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸੇ ਤਹਿਤ ਜਲੰਧਰ ਦੇ ਨਕੋਦਰ ਰੋਡ ਨੇੜੇ ਛਾਬੜਾ ਸਵੀਟ ਦੀ ਦੁਕਾਨ ਦੇ ਸਾਹਮਣੇ ਪੈਂਦੇ ਡਾਊਨਟਾਊਨ ਹੋਟਲ ਦੇ ਕੋਲ ਟੱਕਰ ਫਾਰਮ ਹਾਊਸ ਦੇ ਸ਼ੋਅਰੂਮ ’ਚ ਅੱਗ ਲੱਗ ਗਈ। 

PunjabKesari

ਅੱਗ ਦੀਆਂ ਲਪਟਾਂ ਵੇਖ ਮੌਕੇ ’ਤੇ ਲੋਕਾਂ ਨੇ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ ਗਈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੇ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ’ਤੇ ਪਹੁੰਚੇ ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਵੱਲੋਂ ਸਖ਼ਤ ਮੁਸ਼ੱਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। 

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ ਸਬੰਧੀ ਸੁਖਬੀਰ ਬਾਦਲ ਨੇ CM ਚੰਨੀ ਨੂੰ ਕੀਤੀ ਇਹ ਮੰਗ

PunjabKesari

PunjabKesari

ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਡੇਟਸ਼ੀਟ 'ਚ ਕੀਤੀ ਤਬਦੀਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News