ਮਾਧੋਪੁਰ-ਜੱਲੋਵਾਲ ਵਿਖੇ 7 ਸਾਲਾ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼
Tuesday, Aug 13, 2019 - 10:41 PM (IST)

ਕਾਲਾ ਸੰਘਿਆਂ (ਨਿੱਝਰ)-ਪਿੰਡ ਮਾਧੋਪੁਰ-ਜੱਲੋਵਾਲ ਵਿਖੇ ਕਰੀਬ 7 ਸਾਲਾ ਬੱਚੇ ਨੂੰ ਚੁੱਕੇ ਜਾਣ ਦੀ ਅਸਫਲ ਕੋਸ਼ਿਸ਼ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬੱਚਾ ਮੁਰਾਦ ਗੌਤਮ ਸਪੁੱਤਰ ਤਜਿੰਦਰਪਾਲ ਗੌਤਮ, ਜੋ ਕਿ ਆਸਟਰੇਲੀਆ ਤੋਂ ਆਇਆ ਹੋਇਆ ਸੀ। ਉਹ ਗੁਰਦੁਆਰੇ ਦੇ ਨਜ਼ਦੀਕ ਬਾਅਦ ਦੁਪਹਿਰ ਗਲੀ ਵਿਚ ਖੇਡ ਰਿਹਾ ਸੀ, ਤਾਂ ਇਕ ਵਿਅਕਤੀ ਨੇ ਬੱਚੇ ਨੂੰ ਟਾਫ਼ੀਆਂ ਦਾ ਲਾਲਚ ਦੇ ਚੁੱਕਣ ਦੀ ਕੋਸ਼ਿਸ਼ ਕੀਤੀ। ਪੀੜਤ ਬੱਚੇ ਦੱਸਿਆ ਕਿ ਜਦੋਂ ਉਸ ਵਿਅਕਤੀ ਨੇ ਮੇਰੀ ਬਾਂਹ ਫ਼ੜੀ ਤਾਂ ਮੈਂ ਅਚਾਨਕ ਡਰ ਕੇ ਆਪਣੀ ਬਾਂਹ ਛੁਡਵਾ ਕੇ ਭੱਜ ਗਿਆ ਤੇ ਉਸ ਵਿਅਕਤੀ ਨੇ ਮੇਰੇ ਮਗਰ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਸਾਹਮਣੇ ਤੋਂ ਕਬਾੜੀਆ ਆ ਰਿਹਾ ਹੋਣ ਕਾਰਨ ਕਿਡਨੈਪਰ ਰੁੱਕ ਗਿਆ ਤੇ ਮੌਕੇ ਤੋਂ ਰਫੂ-ਚੱਕਰ ਹੋ ਗਿਆ। ਇਹ ਸਾਰੀ ਘਟਨਾ ਗੁਰੂ ਘਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।