ਫੋਕਲ ਪੁਆਇੰਟ ਨੇੜੇ ਹਾਈਵੇਅ ਦੀ ਸਰਵਿਸ ਲਾਈਨ ’ਤੇ ਪਲਟਿਆ ਟਰੱਕ, ਲੱਖਾਂ ਦਾ ਨੁਕਸਾਨ
Friday, Oct 03, 2025 - 11:17 AM (IST)

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ’ਚ ਮੁੱਢਲੀਆਂ ਨਾਗਰਿਕ ਸਹੂਲਤਾਂ ਦੀ ਅਣਗਹਿਲੀ ਦਾ ਨਤੀਜਾ ਇਕ ਵਾਰ ਫਿਰ ਵੇਖਣ ਨੂੰ ਮਿਲਿਆ। ਫੋਕਲ ਪੁਆਇੰਟ ਨੇੜੇ ਸੰਜੇ ਗਾਂਧੀ ਨਗਰ ਤੋਂ ਲੰਘਦੀ ਹਾਈਵੇਅ ਦੀ ਸਰਵਿਸ ਲਾਈਨ ’ਤੇ ਸਾਮਾਨ ਨਾਲ ਲੱਦਿਆ ਇਕ ਟਰੱਕ ਡੂੰਘੇ ਟੋਏ ’ਚ ਫਸ ਕੇ ਪਲਟ ਗਿਆ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਰਵਿਸ ਲਾਈਨ ’ਤੇ ਪਿਛਲੇ ਕਈ ਮਹੀਨਿਆਂ ਤੋਂ ਡੂੰਘੇ ਟੋਏ ਬਣੇ ਹੋਏ ਹਨ, ਜਿਨ੍ਹਾਂ ਦੀ ਮੁਰੰਮਤ ਵੱਲ ਨਾ ਤਾਂ ਨਗਰ ਨਿਗਮ ਜਲੰਧਰ ਨੇ ਧਿਆਨ ਦਿੱਤਾ ਅਤੇ ਨਾ ਹੀ ਹਾਈਵੇਅ ਅਥਾਰਿਟੀ ਨੇ। ਨਿਗਮ ਕਮਿਸ਼ਨਰ ਅਤੇ ਮੇਅਰ ਦੀ ਚਿਤਾਵਨੀ ਦੇ ਬਾਵਜੂਦ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਨਾਲ ਇਹ ਰਸਤਾ ਖ਼ਤਰਨਾਕ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਹਸਪਤਾਲ ’ਚ ਦਾਖ਼ਲ
ਬੀਤੇ ਦਿਨ ਪਏ ਹਲਕੇ ਮੀਂਹ ਤੋਂ ਬਾਅਦ ਸਰਵਿਸ ਲਾਈਨ ’ਤੇ ਪਾਣੀ ਭਰ ਗਿਆ, ਜਿਸ ਨਾਲ ਟੋਏ ਪੂਰੀ ਤਰ੍ਹਾਂ ਲੁਕ ਗਏ। ਇਸੇ ਦੌਰਾਨ ਲੰਘ ਰਿਹਾ ਸਾਮਾਨ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ’ਚ ਡਰਾਈਵਰ ਤਾਂ ਵਾਲ-ਵਾਲ ਬਚ ਗਿਆ ਪਰ ਟਰੱਕ ’ਚ ਲੱਦਿਆ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕ ਨਿਗਮ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸਦੇ ਵਿਖੇ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਬੁਨਿਆਦੀ ਢਾਂਚੇ ਨੂੰ ਠੀਕ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਅਜਿਹੇ ਲਗਾਤਾਰ ਹੁੰਦੇ ਰਹਿਣਗੇ।
ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8