ਚੱਲਦੇ ਟਰੱਕ ਤੋਂ ਫੂਡ ਡਿਲਿਵਰੀ ਸਟੋਰ ਕਰਮਚਾਰੀ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ
Wednesday, Oct 01, 2025 - 11:43 AM (IST)

ਜਲੰਧਰ (ਵਰੁਣ)–ਰਵਿੰਦਰ ਨਗਰ ਵਿਚ ਚੱਲਦੇ ਟਰੱਕ ਤੋਂ ਛਾਲ ਮਾਰਨ ਵਾਲੇ 22 ਸਾਲਾ ਨੌਜਵਾਨ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਦਰਅਸਲ ਨੌਜਵਾਨ ਚੀਮਾ ਚੌਕ ਨੇੜੇ ਫੂਡ ਡਿਲਿਵਰੀ ਸਟੋਰ ’ਤੇ ਕੰਮ ਕਰਦਾ ਸੀ, ਜਿੱਥੇ ਉਹ ਟਰੱਕ ਤੋਂ ਸਾਮਾਨ ਉਤਾਰ ਰਿਹਾ ਸੀ ਪਰ ਡਰਾਈਵਰ ਗਲਤੀ ਨਾਲ ਉਸ ਨੂੰ ਬਿਨਾਂ ਉਤਾਰੇ ਨਾਲ ਲੈ ਗਿਆ। ਨੌਜਵਾਨ ਨੇ ਕਾਫ਼ੀ ਰੌਲਾ ਪਾਇਆ ਪਰ ਡਰਾਈਵਰ ਨੂੰ ਪਤਾ ਨਾ ਲੱਗਾ, ਜਿਸ ਕਾਰਨ ਨੌਜਵਾਨ ਨੇ ਹੇਠਾਂ ਉਤਰਨ ਲਈ ਛਾਲ ਮਾਰ ਦਿੱਤੀ ਤਾਂ ਉਹ ਬੁਰੀ ਤਰ੍ਹਾਂ ਸੜਕ ’ਤੇ ਡਿੱਗਿਆ ਅਤੇ ਸਿਰ ’ਤੇ ਸੱਟ ਲੱਗਣ ਨਾਲ ਉਸ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ: ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ
ਮ੍ਰਿਤਕ ਦੀ ਪਛਾਣ ਜਗਬੀਰ ਪੁੱਤਰ ਚਮਨ ਲਾਲ ਨਿਵਾਸੀ ਆਬਾਦਪੁਰਾ ਵਜੋਂ ਹੋਈ ਹੈ। ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਗਬੀਰ ਚੀਮਾ ਚੌਕ ਨੇੜੇ ਇਕ ਫੂਡ ਡਲਿਵਰੀ ਸਟੋਰ ਵਿਚ ਕੰਮ ਕਰਦਾ ਸੀ। ਬੀਤੀ ਰਾਤ ਸਟੋਰ ਵਿਚ ਸਾਮਾਨ ਸਪਲਾਈ ਕਰਨ ਲਈ ਕੰਪਨੀ ਦਾ ਟਰੱਕ ਆਇਆ ਸੀ। ਜਗਬੀਰ ਟਰੱਕ ਤੋਂ ਸਾਮਾਨ ਉਤਾਰ ਰਿਹਾ ਸੀ। ਇਸ ਦੌਰਾਨ ਡਰਾਈਵਰ ਨੂੰ ਪਤਾ ਨਹੀਂ ਲੱਗਾ ਕਿ ਜਗਬੀਰ ਟਰੱਕ ਤੋਂ ਨਹੀਂ ਉਤਰਿਆ ਹੈ ਅਤੇ ਉਹ ਟਰੱਕ ਸਟਾਰਟ ਕਰਕੇ ਲੈ ਗਿਆ। ਜਗਬੀਰ ਨੇ ਕਾਫੀ ਰੌਲਾ ਵੀ ਪਾਇਆ ਪਰ ਟਰੱਕ ਨਾ ਰੁਕਦਾ ਵੇਖ ਕੇ ਉਸ ਨੇ ਰਵਿੰਦਰ ਨਗਰ ਜਾ ਕੇ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਟਰੱਕ ਡਰਾਈਵਰ ਨੂੰ ਕੁਝ ਵੀ ਪਤਾ ਨਹੀਂ ਲੱਗਾ ਪਰ ਉਸ ਦੀ ਲਾਪ੍ਰਵਾਹੀ ਨਾਲ ਜਗਬੀਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ
ਰਾਹਗੀਰਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਗਬੀਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਗਬੀਰ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਨਿਵਾਸੀ ਅੰਬਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8