ਜਲੰਧਰ ਦੇ ਵਰਕਸ਼ਾਪ ਚੌਕ ’ਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ

Tuesday, Mar 22, 2022 - 01:14 PM (IST)

ਜਲੰਧਰ ਦੇ ਵਰਕਸ਼ਾਪ ਚੌਕ ’ਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ

ਜਲੰਧਰ (ਮਹਾਜਨ) : ਦਰਅਸਲ ਜਲੰਧਰ ਦੇ ਵਰਕਸ਼ਾਪ ਚੌਕ ਦੀ ਮੁਰੰਮਤ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਵਰਕਸ਼ਾਪ ਚੌਕ ’ਚ ਲਗਭਗ 2 ਤੋਂ 3 ਕਿਲੋਮੀਟਰ ਦੀ ਦੂਰੀ ’ਚ ਵੱਡੇ-ਵੱਡੇ ਟੋਏ ਹਨ ਅਤੇ ਵਰਕਸ਼ਾਪ ਚੌਕ ਤੋਂ ਕਾਫ਼ੀ ਹੈਵੀ ਵਾਹਨ ਲੰਘਦੇ ਹਨ, ਜਿਨ੍ਹਾਂ ਦਾ ਆਏ ਦਿਨ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਹੈ। ਅੱਜ ਵੀ ਇਕ ਟਰੱਕ ਵਾਲਾ ਆਪਣੇ ਟਰੱਕ ’ਚ 4 ਤੋਂ 5 ਟਨ ਭਾਰੀ ਸਾਮਾਨ ਜਲੰਧਰ ਤੋਂ ਨੋਇਡਾ ਲੈ ਕੇ ਜਾ ਰਿਹਾ ਸੀ ਪਰ ਸੜਕ ਵਿਚਕਾਰ ਵੱਡੇ-ਵੱਡੇ ਟੋਏ ਕਾਰਨ ਉਸਦਾ ਟਰੱਕ ਚੌਕ ’ਚ ਹੀ ਪਲਟ ਗਿਆ।

ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ : ਗੇਟਮੈਨ ਸੁੱਤਾ ਰਿਹਾ, ਖੁੱਲ੍ਹੇ ਫਾਟਕ ’ਤੇ ਆਈਆਂ ਦੋ ਟਰੇਨਾਂ

ਜਦੋਂ ਪੱਤਰਕਾਰਾਂ ਵਲੋਂ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਵਰਕਸ਼ਾਪ ਚੌਕ ਦੀ ਕਾਫ਼ੀ ਲੰਮੇ ਸਮੇਂ ਤੋਂ ਮੁਰੰਮਤ ਚਲ ਰਹੀ ਹੈ ਅਤੇ ਇੱਥੇ ਨਾ ਤਾਂ ਕੋਈ ਐੱਮ.ਐੱਲ.ਏ. ਆਇਆ ਹੈ ਅਤੇ ਨਾ ਹੀ ਕੋਈ ਐੱਮ.ਪੀ. ਆਇਆ, ਜੋ ਇਸ ਸੜਕ ਦਾ ਜਾਇਜ਼ਾ ਲਵੇ ਅਤੇ ਇਸ ਸੜਕ ਦੀ ਮੁਰੰਮਤ ਕਰਵਾਉਣ ਬਾਰੇ ਸੋਚੇ। ਜਦੋਂ ਵੀ ਅਸੀਂ ਸਾਰੇ ਮਿਲ ਕੇ ਸ਼ਿਕਾਇਤ ਕਰਨ ਜਾਂਦੇ ਹਾਂ ਤਾਂ ਉਨਾਂ ਵਲੋਂ ਇੰਨਾ ਬਿਆਨ ਆਉਂਦਾ ਹੈ ਕਿ ਇਹ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਦਾ ਕੰਮ ਹੋ ਜਾਵੇਗਾ ਪਰ 3-4 ਸਾਲ ਹੋ ਗਏ ਹਨ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੜਕ ਮੁਰੰਮਤ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਰਾਜ ਸਭਾ ਲਈ ਕਿਹੜੇ ਮੈਂਬਰ ਚੁਣੇ ਜਾਣਗੇ, ਇਹ ਵਿਰੋਧੀ ਪਾਰਟੀਆਂ ਤੈਅ ਨਹੀਂ ਕਰਨਗੀਆਂ : ਅਮਨ ਅਰੋੜਾ

ਉੱਥੇ ਹੀ ਟਰੱਕ ਡਰਾਈਵਰ ਨੇ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਅੱਜ ਉਹ ਜਲੰਧਰ ਤੋਂ ਨੋਇਡਾ ਵੱਲ 6 ਟਨ ਦਾ ਮਾਲ ਲੈ ਕੇ ਜਾਣ ਵਾਲਾ ਸੀ ਕਿ ਜਦੋਂ ਉਹ ਘਰ ਤੋਂ ਨਿਕਲਿਆ ਅਤੇ ਵਰਕਸ਼ਾਪ ਚੌਕ ਕੋਲ ਪਹੁੰਚਿਆ ਉਦੋਂ ਉਸਨੇ ਦੇਖਿਆ ਕਿ ਉੱਥੇ ਕਾਫ਼ੀ ਟੋਏ ਸਨ, ਪਰ ਟਾਇਮ ਘੱਟ ਹੋਣ ਕਾਰਨ ਵਰਕਸ਼ਾਪ ਚੌਕ ਵਾਲੇ ਰਸਤੇ ਜਾਣਾ ਹੀ ਸਹੀ ਸਮਝਿਆ ਜਿਸ ਕਾਰਨ ਉਸਦੀ ਗੱਡੀ ਟੋਏ ’ਚ ਫਸ ਕੇ ਪਲਟ ਗਈ ਅਤੇ ਉਹ ਗੱਡੀ ਦਾ ਨੁਕਸਾਨ ਕਰਵਾ ਬੈਠਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News