ਬਜਰੀ ਨਾਲ ਭਰਿਆ ਟਰੱਕ ਖੇਤ ’ਚ ਪਲਟਿਆ

Sunday, Feb 01, 2026 - 12:13 PM (IST)

ਬਜਰੀ ਨਾਲ ਭਰਿਆ ਟਰੱਕ ਖੇਤ ’ਚ ਪਲਟਿਆ

ਕੋਟਫ਼ਤੂਹੀ (ਬਹਾਦਰ ਖਾਨ)- ਬਿਸਤ ਦੁਆਬ ਨਹਿਰ ਤੋਂ ਦਾਣਾ ਮੰਡੀ ਰਾਹੀਂ ਪਿੰਡ ਭਗਤੂਪੁਰ ਨੂੰ ਜਾਣ ਵਾਲੀ ਸੜਕ ’ਤੇ ਦੇਰ ਰਾਤ ਇਕ ਬਜਰੀ ਨਾਲ ਭਰਿਆ 12 ਟਾਇਰਾਂ ਵਾਲਾ ਟਰੱਕ ਪਲਟ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦਾ ਬਚਾਅ ਹੋ ਗਿਆ।

ਟਰੱਕ ਚਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਉਹ ਇਕੱਲਾ 12 ਟਾਇਰਾਂ ਵਾਲਾ ਟਰੱਕ ਤਲਵਾੜਾ ਸਾਈਡ ਤੋਂ ਬਜਰੀ ਲੈ ਕੇ ਇਸ ਸੜਕ ਉੱਪਰ ਬਣੇ ਡੰਪ ਉੱਪਰ ਸੁੱਟਣ ਆਇਆ ਸੀ, ਜਦੋਂ ਉਹ ਰਾਤ ਗਹਿਰੀ ਧੁੰਦ ਕਾਰਨ ਕਰੀਬ ਡੰਪ ਤੋਂ 50 ਕੁ ਮੀਟਰ ਦੂਰ ਰਹਿ ਗਿਆ ਤਾਂ ਪਿਛਲੇ ਦਿਨਾਂ ਤੋਂ ਪਏ ਮੀਂਹ ਕਾਰਨ ਸੜਕ ਦਾ ਕਿਨਾਰਾ ਗਿੱਲਾ ਹੋਣ ਕਰਕੇ ਉਸ ਦਾ ਟਰੱਕ ਨਾਲ ਲੱਗਦੇ ਖੇਤ ਵਿਚ ਪਲਟ ਗਿਆ, ਮੌਕੇ ’ਤੇ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦਾ ਬਚਾਅ ਹੋ ਗਿਆ ਪਰ ਟਰੱਕ ਪਲਟਣ ਨਾਲ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ । 

ਇਹ ਵੀ ਪੜ੍ਹੋ: High Alert 'ਤੇ ਜਲੰਧਰ! ਪੂਰੀ ਤਰ੍ਹਾਂ ਕੀਤਾ ਸੀਲ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News