ਬੇਸਹਾਰਾ ਗਾਂ ਦੇ ਮੂੰਹ ’ਚ ਫਟਿਆ ਬਾਰੂਦੀ ਗੋਲਾ

Monday, Mar 23, 2026 - 06:35 PM (IST)

ਬੇਸਹਾਰਾ ਗਾਂ ਦੇ ਮੂੰਹ ’ਚ ਫਟਿਆ ਬਾਰੂਦੀ ਗੋਲਾ

ਹਾਜੀਪੁਰ (ਜੋਸ਼ੀ)-ਪਿੰਡ ਜੁਗਿਆਲ ਵਿਖੇ ਇਕ ਬੇਸਹਾਰਾ ਗਾਂ ਮੂੰਹ ’ਚ ਬਾਰੂਦੀ ਗੋਲਾ ਫਟਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਜੁਗਿਆਲ ਦੇ ਲੰਬੜਦਾਰ ਹਰਮੀਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਨਜ਼ਦੀਕ ਇਕ ਬੇਸਹਾਰਾ ਗਾਂ ਬੇਹੱਦ ਜ਼ਖ਼ਮੀ ਹਾਲਤ ’ਚ ਘੁੰਮਦੀ ਵੇਖੀ ਗਈ। ਜਦੋਂ ਗਾਂ ਦੇ ਜ਼ਖ਼ਮਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਸੇ ਬਾਰੂਦੀ ਗੋਲੇ ਦੇ ਮੂੰਹ ’ਚ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਗਾਂ ਨੇ ਅਣਜਾਣੇ ’ਚ ਕੋਈ ਵਿਸਫੋਟਕ ਸਮੱਗਰੀ ਖਾ ਲਈ ਸੀ, ਜੋ ਉਸ ਦੇ ਮੂੰਹ 'ਚ ਹੀ ਫਟ ਗਈ। 

ਇਹ ਵੀ ਪੜ੍ਹੋ: ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ 'ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ-ਪੰਜਾਬੀਆਂ ਦੀ ਹੋਈ ਜਿੱਤ

ਲੰਬੜਦਾਰ ਹਰਮੀਲ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ ਕਿ ਇਹ ਬਾਰੂਦੀ ਗੋਲਾ ਪਿੰਡ ਦੇ ਨੇੜੇ ਕਿੱਥੋਂ ਆਇਆ ਅਤੇ ਕਿਸ ਨੇ ਰੱਖਿਆ ਸੀ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜੇਕਰ ਅਜਿਹੇ ਵਿਸਫੋਟਕ ਖੁੱਲ੍ਹੇ 'ਚ ਪਏ ਰਹੇ, ਤਾਂ ਇਹ ਕਿਸੇ ਇਨਸਾਨੀ ਜਾਨ ਲਈ ਵੀ ਘਾਤਕ ਸਿੱਧ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਖ਼ਤ ਨੱਥ ਪਾਈ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਬੇਜ਼ੁਬਾਨ ਜਾਨਵਰ ਜਾਂ ਇਨਸਾਨ ਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਛਿੜਿਆ ਨਵਾਂ ਵਿਵਾਦ! ਹੁਣ ਇਸ ਮੰਤਰੀ ਦੇ ਪੁੱਤਰ ਨੇ ਕਰ 'ਤਾ ਵੱਡਾ ਕਾਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News