ਆਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

Monday, Mar 30, 2026 - 02:54 PM (IST)

ਆਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਤਲਵਾੜਾ(ਜੋਸ਼ੀ)- ਤਲਵਾੜਾ ਤੋਂ ਹਾਜੀਪੁਰ ਸੜਕ ’ਤੇ ਪੈਂਦੇ ਖੂਹ ਤੋਂ ਪਹਿਲਾਂ ਇਕ ਵਿਅਕਤੀ ਦੀ ਆਵਾਰਾ ਪਸ਼ੁ ਨਾਲ ਟਕਰਾਉਣ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੋਪਾਲ ਸਿੰਘ ਪੁੱਤਰ ਹੰਸ ਰਾਜ ਵਾਸੀ ਪਿੰਡ ਅਕਾਮ ਥਾਣਾ ਮੁਕੇਰੀਆਂ ਜੋ ਟੈਰਸ ਹਿਮਾਚਲ ਵਿਖੇ ਦੁਕਾਨ ਕਰਦਾ ਸੀ ਅਤੇ ਰੋਜ਼ ਦੀ ਤ੍ਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਪਿੰਡ ਅਕਾਮ ਘਰ ਜਾ ਰਿਹਾ ਸੀ ਤਾਂ ਜਦੋਂ ਉਹ ਅੱਡਾ ਭੋਡੇ ਦੇ ਖੂਹ ਤੋਂ ਪਹਿਲਾਂ ਮੁਕੇਰੀਆਂ ਹਾਈਡਲ ਪਾਵਰ ਹਾਉਸ ਨੰਬਰ ਇਕ ਨੂੰ ਜਾਂਦੇ ਰਸਤੇ ਦੇ ਮੋੜ ਕੋਲ ਪੁੱਜਿਆ ਤਾਂ ਉਸ ਦੀ ਮੋਟਰਸਾਈਕਲ ਆਵਾਰਾ ਪਸ਼ੁ ਨਾਲ ਟਕਰਾ ਗਈ, ਜਿਸ ਕਾਰਣ ਗੋਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । 

ਟੱਕਰ ਹੋਣ ਦੀ ਸੂਚਨਾਂ ਮਿਲਦੇ ਹੀ ਤਲਵਾੜਾ ਪੁਲਸ ਦੇ ਏ. ਐੱਸ. ਆਈ. ਜੱਗਾ ਰਾਮ ਆਪਣੀ ਪੁਲਸ ਪਾਰਟੀ ਨਾਲ ਘਟਨਾਂ ਵਾਲੀ ਥਾਂ ’ਤੇ ਪੁੱਜੇ ਤਾਂ ਉਨ੍ਹਾਂ ਦੁਰਘਟਨਾਂ ਦੀ ਜਾਂਚ ਕਰਦੇ ਮ੍ਰਿਤਕ ਗੋਪਾਲ ਸਿੰਘ ਦੇ ਪੁੱਤਰ ਦੀਪਕ ਰਿਹਾਨ ਦੇ ਬਿਆਨਾਂ ਦੇ 174 ਦੀ ਕਾਰਵਾਈ ਪਿਛੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ।
 


author

Shivani Bassan

Content Editor

Related News