ਫਾਲਟ ਦੀਆਂ 7500 ਸ਼ਿਕਾਇਤਾਂ: AC ਦੀ ਜ਼ਿਆਦਾ ਵਰਤੋਂ ਕਰਨ ਨਾਲ ਓਵਰਲੋਡ ਹੋ ਰਹੇ ਟਰਾਂਸਫਾਰਮਰ

07/08/2023 1:50:56 PM

ਜਲੰਧਰ (ਪੁਨੀਤ)–ਬਾਰਿਸ਼ ਨਾਲ ਤਾਪਮਾਨ ਵਿਚ ਭਾਵੇਂ ਗਿਰਾਵਟ ਦਰਜ ਹੋਈ ਹੈ ਪਰ ਹੁਣ ਹੁੰਮਸ ਵਾਲੀ ਗਰਮੀ ਪੈ ਰਹੀ ਹੈ, ਜਿਸ ਨਾਲ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਏ. ਸੀ. ਦੀ ਵਰਤੋਂ ਅਚਾਨਕ ਵਧ ਗਈ ਹੈ। ਏ. ਸੀ. ਜ਼ਿਆਦਾ ਚੱਲਣ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਹੋਇਆ ਹੈ, ਜਿਸ ਨਾਲ ਟਰਾਂਸਫਾਰਮਰ ਓਵਰਲੋਡ ਹੋ ਰਹੇ ਹਨ ਅਤੇ ਫਾਲਟ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ ਹਨ। ਉਥੇ ਹੀ ਵਿਭਾਗ ਵੱਲੋਂ ਕੀਤੀ ਜਾ ਰਹੀ ਰਿਪੇਅਰ, ਅਣਐਲਾਨੇ ਕੱਟ ਅਤੇ ਫਾਲਟ ਕਾਰਨ ਬੱਤੀ ਗੁੱਲ ਰਹਿਣ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਉਠਾਉਣੀ ਪਈ। ਇਸੇ ਲੜੀ ਵਿਚ ਬੀਤੇ ਦਿਨ ਨਾਰਥ ਜ਼ੋਨ ਅਧੀਨ 7500 ਦੇ ਲਗਭਗ ਬਿਜਲੀ ਦੀਆਂ ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਦੇ ਨਿਪਟਾਰੇ ਲਈ ਪਾਵਰਕਾਮ ਦੇ ਕਰਮਚਾਰੀਆਂ ਨੂੰ ਬਹੁਤ ਮੁਸ਼ੱਕਤ ਕਰਨੀ ਪਈ। ਉਥੇ ਹੀ, ਰਿਪੇਅਰ ਅਤੇ ਫਾਲਟ ਕਾਰਨ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ 2 ਤੋਂ 7 ਘੰਟੇ ਦੇ ਪਾਵਰਕੱਟਾਂ ਦੀ ਮਾਰ ਝੱਲਣੀ ਪਈ।

ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕੁਝ ਰਾਹਤ ਰਹਿਣ ਤੋਂ ਬਾਅਦ ਸਾਰਾ ਦਿਨ ਹਵਾ ਰੁਕੀ ਰਹੀ ਅਤੇ ਹੁੰਮਸ ਵਾਲੀ ਗਰਮੀ ਨੇ ਲੋਕਾਂ ਨੂੰ ਹਾਲੋ-ਬੇਹਾਲ ਕਰ ਦਿੱਤਾ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 31 ਡਿਗਰੀ, ਜਦਕਿ ਘੱਟ ਤੋਂ ਘੱਟ 26 ਡਿਗਰੀ ਦਰਜ ਕੀਤਾ ਗਿਆ। ਹਵਾ ਦੀ ਰਫ਼ਤਾਰ 7-8 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਉਥੇ ਹੀ, ਨਮੀ 92 ਫ਼ੀਸਦੀ ਰਹਿਣ ਨਾਲ ਹੁੰਮਸ ਦੇ ਮਾਰੇ ਲੋਕਾਂ ਨੂੰ ਬਾਹਰ ਜਾਣ ਵਿਚ ਬਹੁਤ ਦਿੱਕਤ ਉਠਾਉਣੀ ਪਈ। ਇਸ ਦਾ ਸਿੱਧਾ ਅਸਰ ਵਪਾਰ ’ਤੇ ਪਿਆ। ਅਗਲੇ ਕੁਝ ਦਿਨਾਂ ਤਕ ਤੇਜ਼ ਬਾਰਿਸ਼ ਦੇ ਆਸਾਰ ਬਣੇ ਹੋਏ ਹਨ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਬਿਜਲੀ ਦੀ ਗੱਲ ਕਰੀਏ ਤਾਂ ਅੰਕੜਿਆਂ ਦੇ ਮੁਤਾਬਕ ਪਿਛਲੇ ਦਿਨਾਂ ਦੇ ਮੁਕਾਬਲੇ ਬਿਜਲੀ ਦੀ ਮੰਗ ਵਿਚ ਵਾਧਾ ਦਰਜ ਹੋਇਆ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ

ਫੀਲਡ ਸਟਾਫ਼ ਮੁਤਾਬਕ ਏ. ਸੀ. ਦੀ ਜ਼ਿਆਦਾ ਵਰਤੋਂ ਨਾਲ ਓਵਰਲੋਡ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ। ਲੋਕਾਂ ਦਾ ਕਹਿਣਾ ਹੈ ਕਿ ਫਾਲਟ ਪੈਣ ਤੋਂ ਬਾਅਦ ਉਸ ਨੂੰ ਠੀਕ ਹੋਣ ਵਿਚ ਕਈ ਘੰਟੇ ਲੱਗ ਜਾਂਦੇ ਹਨ। ਮੌਕੇ ’ਤੇ ਜਾਣ ਵਾਲੇ ਫੀਲਡ ਸਟਾਫ਼ ਦੀ ਕੁਝ ਖਪਤਕਾਰਾਂ ਨਾਲ ਬਹਿਸਬਾਜ਼ੀ ਹੋਣ ਬਾਰੇ ਵੀ ਸੂਚਨਾ ਮਿਲੀ ਹੈ। ਵੇਖਣ ਵਿਚ ਆ ਰਿਹਾ ਹੈ ਕਿ ਫੀਲਡ ਸਟਾਫ਼ ਮੌਕੇ ’ਤੇ ਪਹੁੰਚ ਵੀ ਜਾਵੇ ਤਾਂ ਕਈ ਵਾਰ ਤਾਰ ਆਦਿ ਉਪਲੱਬਧ ਨਹੀਂ ਹੁੰਦੀ, ਜਿਸ ਕਾਰਨ ਫਾਲਟ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਹਾਲਤ ਇਹ ਸੀ ਕਿ ਲੋਕਾਂ ਨੂੰ ਨਾ ਤਾਂ ਘਰਾਂ ਦੇ ਅੰਦਰ ਰਾਹਤ ਮਿਲ ਰਹੀ ਹੈ ਅਤੇ ਨਾ ਹੀ ਬਾਹਰ। ਇਸ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫ਼ੀ ਦਿੱਕਤਾਂ ਉਠਾਉਣੀਆਂ ਪਈਆਂ।

ਇਹ ਵੀ ਪੜ੍ਹੋ-  ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News