ਅਹਿਮ ਖ਼ਬਰ : ਪੰਜਾਬ ਦੇ ਇਸ ਰੂਟ ''ਤੇ ਬੱਸ ਸੇਵਾ ਹੋਈ ਬੰਦ
Wednesday, Jun 04, 2025 - 04:47 PM (IST)

ਦੀਨਾਨਗਰ (ਕਪੂਰ) : ਦੀਨਾਨਗਰ-ਹਰਿਦੁਆਰ ਵਾਇਆ ਪਠਾਨਕੋਟ ਬੱਸ ਸੇਵਾ ਨੂੰ ਸਿਆਸਤਦਾਨਾਂ ਵੱਲੋਂ ਦੋ ਵਾਰ ਹਰੀ ਝੰਡੀ ਦਿਖਾਏ ਜਾਣ ਦੇ ਬਾਵਜੂਦ, ਦੀਨਾਨਗਰ ਇਲਾਕੇ ਦੇ ਲੋਕ ਇਸ ਸੇਵਾ ਤੋਂ ਵਾਂਝੇ ਰਹਿ ਗਏ ਹਨ। ਜਾਣਕਾਰੀ ਅਨੁਸਾਰ ਦੀਨਾਨਗਰ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਵਿਧਾਇਕ ਅਰੁਣਾ ਚੌਧਰੀ ਵੱਲੋਂ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਨੀਤ ਚੌਹਾਨ ਵੱਲੋਂ ਪਠਾਨਕੋਟ ਤੋਂ ਹਰਿਦੁਆਰ ਵਾਇਆ ਦੀਨਾਨਗਰ ਜਾਣ ਵਾਲੀ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੀ ਬੱਸ ਨੂੰ ਬੱਸ ਸਟੈਂਡ ਤੋਂ ਰਵਾਨਾ ਕੀਤਾ ਗਿਆ ਸੀ ਪਰ ਚਾਰ ਦਿਨਾਂ ਬਾਅਦ ਅਣਜਾਣ ਕਾਰਨਾਂ ਕਰਕੇ ਇਸ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ। ਦੋ ਹਫ਼ਤਿਆਂ ਬਾਅਦ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਤੋਂ ਹਰੀ ਝੰਡੀ ਦਿਖਾ ਕੇ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕੀਤਾ। ਦੀਨਾਨਗਰ ਤੋਂ ਬੱਸ ਰਵਾਨਗੀ ਦਾ ਸਮਾਂ ਹਰ ਰੋਜ਼ ਸ਼ਾਮ 4:00 ਵਜੇ ਨਿਰਧਾਰਤ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਹਰਿਦੁਆਰ ਜਾਣ ਵਾਲੀ ਇਸ ਬੱਸ ਦਾ ਰੁਕਣਾ ਦੀਨਾਨਗਰ ਵਿਖੇ ਬੰਦ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਹੁਣ ਪੰਜਾਬ ਰੋਡਵੇਜ਼ ਦੀ ਇਹ ਬੱਸ ਪਠਾਨਕੋਟ ਤੋਂ ਹਰਦੁਆਰ ਲਈ ਦੁਪਹਿਰ 1:37 ਵਜੇ ਗੁਰਦਾਸਪੁਰ ਲਈ ਰਵਾਨਾ ਹੁੰਦੀ ਹੈ, ਜੋ ਦੀਨਾਨਗਰ ’ਚ ਰੁਕੇ ਬਿਨਾਂ ਗੁਰਦਾਸਪੁਰ ਜਾਂਦੀ ਹੈ, ਉੱਥੋਂ ਹਰਿਦੁਆਰ ਲਈ ਯਾਤਰੀਆਂ ਨੂੰ ਚੱਕਦੀ ਹੈ ਅਤੇ ਫਿਰ 2:30 ਵਜੇ ਗੁਰਦਾਸਪੁਰ ਤੋਂ ਪਠਾਨਕੋਟ ਲਈ ਰਵਾਨਾ ਹੁੰਦੀ ਹੈ। ਪਠਾਨਕੋਟ ਤੋਂ ਇਹ ਬੱਸ ਮੁਕੇਰੀਆ ਰਾਹੀਂ ਹਰਿਦੁਆਰ ਲਈ ਰਵਾਨਾ ਹੁੰਦੀ ਹੈ। ਦੀਨਾਨਗਰ ਇਲਾਕੇ ਦੇ ਲੋਕਾਂ ਨੂੰ ਦਿੱਤੀ ਗਈ ਇਹ ਸਹੂਲਤ ਕੁਝ ਦਿਨਾਂ ’ਚ ਹੀ ਖੋਹ ਲਈ ਗਈ।
ਇਹ ਵੀ ਪੜ੍ਹੋ : ਪੰਜਾਬ : ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਪਡੇਟ ਹੋਣ ਜਾ ਰਿਹਾ ਸਿਲੇਬਸ
ਪਤਾ ਲੱਗਾ ਹੈ ਕਿ ਹੁਣ ਗੁਰਦਾਸਪੁਰ ਤੋਂ ਹਰਿਦੁਆਰ ਜਾਣ ਲਈ ਇਸ ਬੱਸ ’ਚ ਚੜ੍ਹਨ ਵਾਲੇ ਬੱਸ ਯਾਤਰੀਆਂ ਨੂੰ ਪਠਾਨਕੋਟ ਤੋਂ ਗੁਰਦਾਸਪੁਰ, ਫਿਰ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਮੁਕੇਰੀਆ ਰਾਹੀਂ ਹਰਿਦੁਆਰ ਪਹੁੰਚਣ ਲਈ 80 ਕਿਲੋਮੀਟਰ ਹੋਰ ਸਫ਼ਰ ਤੈਅ ਕਰਨਾ ਪੈਂਦਾ ਹੈ ਅਤੇ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਉਨ੍ਹਾਂ ਨੂੰ ਬੱਸ ਦਾ ਵਾਧੂ ਕਿਰਾਇਆ ਵੀ ਦੇਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਜਦੋਂ ਕਾਂਗਰਸ ਸਰਕਾਰ ਦੌਰਾਨ ਦੀਨਾਨਗਰ ਇਲਾਕੇ ਦੀ ਵਿਧਾਇਕਾ ਨੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਦੀਨਾਨਗਰ ਤੋਂ ਹਰਿਦੁਆਰ ਲਈ ਬੱਸ ਸੇਵਾ ਸ਼ੁਰੂ ਕੀਤੀ ਸੀ ਪਰ ਜਦੋਂ ਅਰੁਣਾ ਚੌਧਰੀ ਦਾ ਟਰਾਂਸਪੋਰਟ ਵਿਭਾਗ ਬਦਲਿਆ ਤਾਂ ਹਰਿਦੁਆਰ ਜਾਣ ਵਾਲੀ ਇਹ ਬੱਸ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਮੰਜ਼ਰ ਦੇਖ ਸਵਾਰੀਆਂ ਦੇ ਸੁੱਕੇ ਸਾਹ
ਕੀ ਕਹਿਣਾ ਹੈ ਪੰਜਾਬ ਰੋਡਵੇਜ਼ ਪਠਾਨਕੋਟ ਦੇ ਜਨਰਲ ਮੈਨੇਜਰ ਦਾ
ਇਸ ਸਬੰਧੀ ਪੰਜਾਬ ਰੋਡਵੇਜ਼ ਪਠਾਨਕੋਟ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਸੰਧੂ ਨੂੰ ਗੁਰਦਾਸਪੁਰ-ਮੁਕੇਰੀਆ ਰਾਹੀਂ ਹਰਿਦੁਆਰ ਬੱਸ ਸੇਵਾ ਦੇ ਰੁਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਮੁਕੇਰੀਆ ਤੋਂ ਯਾਤਰੀਆਂ ਦੀ ਘਾਟ ਕਾਰਨ, ਗੁਰਦਾਸਪੁਰ ਤੋਂ ਪਠਾਨਕੋਟ ਵਾਪਸ ਆਉਂਦੇ ਸਮੇਂ ਬੱਸ ਨੂੰ ਮੁਕੇਰੀਆ ਰਾਹੀਂ ਹਰਿਦੁਆਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਨੂੰ ਦੀਨਾਨਗਰ ਵਿਖੇ ਰੋਕਣ ਦੇ ਮੁੜ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 19 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e