ਅੰਮ੍ਰਿਤਸਰ : ਟਿਊਸ਼ਨ ਜਾ ਰਹੀ ਮਾਸੂਮ ਦੀ ਲੱਤ ''ਤੇ ਵੱਜੀ ਗੋਲੀ, ਐਕਸਰੇਅ ਦੇਖ ਹਰ ਕੋਈ ਰਹਿ ਗਿਆ ਹੱਕਾ-ਬੱਕਾ
Tuesday, May 27, 2025 - 09:07 PM (IST)

ਅੰਮ੍ਰਿਤਸਰ (ਸਾਗਰ) : ਅੰਮ੍ਰਿਤਸਰ 'ਚ ਹੁਣ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਕ੍ਰਾਈਮ ਕਰਨ ਵਾਲੇ ਪੁਲਸ ਦੇ ਡਰ ਤੋਂ ਬਿਨਾਂ ਹੀ ਕ੍ਰਾਈਮ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਦੇ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ 'ਤੇ ਜਾ ਰਹੀ ਸਾਢੇ ਤਿੰਨ ਸਾਲ ਦੀ ਬੱਚੀ ਦੀ ਲੱਤ 'ਚ ਗੋਲੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਖਮੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਵਿਰਧੀ ਨੂੰ ਲੈ ਕੇ ਟਿਊਸ਼ਨ 'ਤੇ ਜਾ ਰਹੇ ਸਨ ਤਾਂ ਇਸ ਦੌਰਾਨ ਪਟਾਕੇ ਦੀ ਆਵਾਜ਼ ਆਈ ਅਤੇ ਉਸਦੀ ਬੱਚੀ ਦੇ ਲੱਤ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਹ ਉਸਨੂੰ ਇਲਾਜ ਲਈ ਕਲੀਨਿਕ ਲੈਕੇ ਗਏ ਤੇ ਬਾਅਦ ਵਿੱਚ ਹਸਪਤਾਲ਼ ਖੜਿਆ ਤੇ ਉੱਥੇ ਜਾ ਕੇ ਐਕਸਰਾ ਕਰਵਾਉਣ ਤੇ ਪਤਾ ਚੱਲਿਆ ਕਿ ਉਸ ਦੀ ਬੱਚੀ ਦੀ ਲੱਤ ਵਿੱਚ ਗੋਲੀ ਵੱਜੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਸ ਨੂੰ ਦਰਖਾਸਤ ਦਿੱਤੀ ਗਈ ਅਤੇ ਹੁਣ ਮੰਗ ਕੀਤੀ ਗਈ ਕਿ ਜਿਨ੍ਹਾਂ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਤਿੰਨ ਸਾਲ ਦੀ ਬੱਚੀ ਦੀ ਲੱਤ 'ਤੇ ਗੋਲੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਜਦੋਂ ਇਹ ਘਟਨਾ ਵਾਪਰੀ ਅਤੇ ਪਰਿਵਾਰ ਨੂੰ ਵੀ ਨਹੀਂ ਪਤਾ ਚੱਲਿਆ ਕਿ ਬੱਚੀ ਦੀ ਲੱਤ 'ਤੇ ਗੋਲੀ ਵੱਜੀ ਹੈ। ਜਦੋਂ ਹਸਪਤਾਲ 'ਚ ਆਉਣ 'ਤੇ ਐਕਸਰਾ ਕਰਵਾਇਆ ਗਿਆ ਤੇ ਫਿਰ ਪਤਾ ਚੱਲਿਆ ਕਿ ਲੱਤ ਵਿੱਚ ਗੋਲੀ ਵੱਜੀ ਹੈ। ਫਿਲਹਾਲ ਪਰਿਵਾਰ ਨੂੰ ਨਾਲ ਲੈ ਕੇ ਮੌਕੇ 'ਤੇ ਜਾ ਰਹੇ ਹਾਂ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e