ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9 ਘੰਟੇ ਲੇਟ

Thursday, Apr 30, 2026 - 03:51 PM (IST)

ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9 ਘੰਟੇ ਲੇਟ

ਜਲੰਧਰ (ਪੁਨੀਤ)- ਭਿਆਨਕ ਗਰਮੀ ਦੌਰਾਨ ਟਰੇਨਾਂ ਦੀ ਲਗਾਤਾਰ ਦੇਰੀ ਨੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਰੇਲਵੇ ਦੀ ਸਮਾਂ-ਸਾਰਨੀ ਪੂਰੀ ਤਰ੍ਹਾਂ ਲੜਖੜਾ ਗਈ ਹੈ, ਜਿਸ ਕਾਰਨ ਲੰਮੀ ਦੂਰੀ ਦੀਆਂ ਕਈ ਪ੍ਰਮੁੱਖ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਯਾਤਰੀਆਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਜ਼ਰੂਰੀ ਕੰਮ, ਪ੍ਰੀਖਿਆ, ਨੌਕਰੀ ਜਾਂ ਪਰਿਵਾਰਕ ਕਾਰਨਾਂ ਕਾਰਨ ਸਮੇਂ ’ਤੇ ਆਪਣੀ ਮੰਜ਼ਿਲ ’ਤੇ ਪਹੁੰਚਣਾ ਹੁੰਦਾ ਹੈ ਪਰ ਟਰੇਨਾਂ ਦੀ ਲੇਟ-ਲਤੀਫੀ ਨੇ ਉਨ੍ਹਾਂ ਦੀਆਂ ਯੋਜਨਾਵਾਂ ’ਤੇ ਪ੍ਰਭਾਵ ਪਾਇਆ ਹੈ।

ਇਹ ਵੀ ਪੜ੍ਹੋ: ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ

PunjabKesari

ਦੇਰੀ ਦੇ ਇਸੇ ਸਿਲਸਿਲੇ ਅਨੁਸਾਰ ਬੀਤੇ ਦਿਨ ਅੰਮ੍ਰਿਤਸਰ ਸਪੈਸ਼ਲ ਟਰੇਨ ਲਗਭਗ 9 ਘੰਟੇ ਦੀ ਦੇਰੀ ਨਾਲ ਚੱਲੀ, ਜਦਕਿ ਗਰੀਬ ਰੱਥ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 16 ਘੰਟੇ ਦੇਰੀ ਨਾਲ ਜਲੰਧਰ ਪਹੁੰਚੀ। ਇਸ ਤੋਂ ਇਲਾਵਾ ਵੈਸ਼ਨੋ ਦੇਵੀ ਮਾਲਵਾ ਐਕਸਪ੍ਰੈੱਸ ਵੀ ਲਗਭਗ ਸਾਢੇ 3 ਘੰਟੇ ਲੇਟ ਰਹੀ ਅਤੇ ਲੋਹਿਤ ਐਕਸਪ੍ਰੈੱਸ ਲਗਭਗ 2 ਘੰਟੇ ਦੀ ਦੇਰੀ ਨਾਲ ਚੱਲੀ। ਟਰੇਨਾਂ ਦੇ ਇਸ ਹਾਲ ਨੇ ਰੇਲਵੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਸਟੇਸ਼ਨ ’ਤੇ ਘੰਟਿਆਂ ਤੱਕ ਉਡੀਕ ਕਰ ਰਹੇ ਯਾਤਰੀਆਂ ਵਿਚ ਕਾਫ਼ੀ ਰੋਸ ਵੇਖਣ ਨੂੰ ਮਿਲਿਆ। ਯਾਤਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਪਹਿਲਾਂ ਹੀ ਸਫ਼ਰ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੇ ਵਿਚ ਟਰੇਨਾਂ ਦੀ ਦੇਰੀ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ ਸੀ ਪਾਕਿਸਤਾਨ

ਇਸੇ ਲੜੀ ’ਚ ਅੰਮ੍ਰਿਤਸਰ ਮੇਲ 13005 ਸਵਾ ਘੰਟੇ ਦੀ ਦੇਰੀ ਨਾਲ ਸਵੇਰੇ ਸਵਾ 8 ਵਜੇ ਸਿਟੀ ਪਹੁੰਚੀ। ਜੰਮੂ ਜਾਣ ਵਾਲੀ ਲੋਹਿਤ ਐਕਸਪ੍ਰੈੱਸ 15651 ਲਗਭਗ 2 ਘੰਟੇ ਦੀ ਦੇਰੀ ਨਾਲ 10 ਵਜੇ ਕੈਂਟ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਸਵੇਰੇ ਸਾਢੇ 10 ਤੋਂ ਸਾਢੇ 3 ਘੰਟੇ ਲੇਟ ਰਹਿੰਦੇ ਹੋਏ 2 ਵਜੇ ਕੈਂਟ ਪਹੁੰਚੀ। ਅੰਮ੍ਰਿਤਸਰ ਸਪੈਸ਼ਲ 04651 ਆਪਣੇ ਨਿਰਧਾਰਿਤ ਸਮੇਂ ਦੁਪਹਿਰ 1 ਵਜੇ ਤੋਂ 9 ਘੰਟੇ ਦੀ ਦੇਰੀ ਨਾਲ ਕੈਂਟ ਪਹੁੰਚੀ। 12203 ਗਰੀਬ ਰੱਥ 16 ਘੰਟੇ ਦੀ ਦੇਰੀ ਨਾਲ ਦੁਪਹਿਰ 1 ਵਜੇ ਤੋਂ ਬਾਅਦ ਸਿਟੀ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ 15707 ਅੱਧੇ ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 04609 ਸਵੇਰੇ ਸਵਾ 11 ਤੋਂ ਪੌਣੇ 5 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 4 ਵਜੇ ਦੇ ਕਰੀਬ ਸਿਟੀ ਪਹੁੰਚੀ।

ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

shivani attri

Content Editor

Related News