ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਘੱਟ ਹੋਣ ਨਾਲ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

01/02/2020 1:11:59 PM

ਜਲੰਧਰ (ਗੁਲਸ਼ਨ)— ਉੱਤਰ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ। ਲਾਗਤਾਰ ਹੇਠਾਂ ਜਾ ਰਹੇ ਤਾਪਮਾਨ ਨਾਲ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀਵਿਜ਼ੀਬਿਲਟੀ ਘੱਟ ਹੋਣ ਨਾਲ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਭਾਵੇਂ ਕਿ ਰੇਲਵੇ ਵਿਭਾਗ ਵੱਲੋਂ ਧੁੰਦ ਨਾਲ ਨਜਿੱਠਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਤਰ ਰੇਲਵੇ ਨੇ ਪਹਿਲਾਂ ਹੀ ਦਰਜਨਾਂ ਮੇਲ/ਐਕਸਪ੍ਰੈੱਸ ਅਤੇ ਪੈਸੰਜਰ ਟਰੇਨਾਂ ਨੂੰ 2 ਮਹੀਨੇ ਲਈ ਰੱਦ ਕਰ ਦਿੱਤਾ ਸੀ, ਜੋ ਟਰੇਨਾਂ ਚੱਲ ਰਹੀਆਂ, ਉਹ ਵੀ ਸਮੇਂ 'ਤੇ ਨਹੀਂ ਆ ਜਾ ਰਹੀਆਂ।

ਪਿਛਲੇ ਕਈ ਦਿਨਾਂ ਤੋਂ ਟਰੇਨਾਂ ਦੀ ਲੇਟ ਲਤੀਫੀ ਦਾ ਸਿਲਸਿਲਾ ਜਾਰੀ ਹੈ। ਲੰਬੀ ਦੂਰੀ ਦੀਆਂ ਲਗਭਗ ਸਾਰੀਆਂ ਟਰੇਨਾਂ ਆਪਣੇ ਮਿੱਥੇ ਸਮੇਂ ਤੋਂ ਕਈ ਘੰਟੇ ਲੇਟ ਚੱਲ ਰਹੀਆਂ ਹਨ, ਜਿਸ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੇਨਾਂ ਦੀ ਵਿਗੜਦੀ ਸਮਾਂ ਸਾਰਣੀ ਕਾਰਣ ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਹੁਣ ਲੋਕ ਰੇਲਵੇ ਦੀ ਬਜਾਏ ਦੂਜੇ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਜਾਣ ਨੂੰ ਤਰਜੀਹ ਦੇ ਰਹੇ ਹਨ। ਉਥੇ ਟਰੇਨਾਂ ਨੂੰ ਸਮੇਂ 'ਤੇ ਚਲਾਉਣਾ ਰੇਲਵੇ ਲਈ ਵੀ ਚੁਣੌਤੀ ਬਣਿਆ ਹੋਇਆ ਹੈ, ਮੌਸਮ ਦੇ ਅੱਗੇ ਉਹ ਪੂਰੀ ਤਰ੍ਹਾਂ ਬੇਵੱਸ ਹੈ।
ਸਵਰਨ ਸ਼ਤਾਬਦੀ ਸਣੇ ਕਈ ਟਰੇਨਾਂ ਦੇਰੀ ਨਾਲ ਪਹੁੰਚੀਆਂ

ਟਰੇਨ ਦਾ ਨਾਂ   ਕਿੰਨਾ ਹੋਈ ਲੇਟ
ਸਵਰਨ ਸ਼ਤਾਬਦੀ ਪੌਣਾ ਘੰਟਾ
ਕਟਿਹਾਰ ਐਕਸਪ੍ਰੈੱਸ 3.30 ਘੰਟੇ
ਹਾਵੜਾ ਮੇਲ 7 ਘੰਟੇ
ਹਾਵੜਾ ਐਕਸਪ੍ਰੈੱਸ 6 ਘੰਟੇ
ਜੱਲਿਆਂਵਾਲਾ ਬਾਗ ਐਕਸਪ੍ਰੈੱਸ 2 ਘੰਟੇ
ਜੰਮੂ ਤਵੀ-ਅਹਿਮਦਾਬਾਦ ਐਕਸਪ੍ਰੈੱਸ 1 ਘੰਟਾ
ਦਾਦਰ ਐਕਸਪ੍ਰੈੱਸ 3 ਘੰਟੇ
ਦੁਰਗਿਆਨਾ ਐਕਸਪ੍ਰੈੱਸ 3 ਘੰਟੇ
ਪੱਛਮ ਐਕਸਪ੍ਰੈੱਸ ਸਵਾ 2 ਘੰਟੇ

 


shivani attri

Content Editor

Related News