ਟਰੇਨ ਦੀ ਲਪੇਟ ''ਚ ਆਉਣ ਕਰਕੇ ਰੇਲਵੇ ਕਰਮਚਾਰੀ ਦੀ ਮੌਤ
Monday, Feb 24, 2020 - 05:30 PM (IST)

ਜਲੰਧਰ (ਮਹੇਸ਼)— ਪ੍ਰਾਗਪੁਰ ਨੇੜੇ ਬਾਠ ਕੈਸਲ ਦੇ ਕੋਲ ਰੇਲਵੇ ਟਰੈਕ 'ਤੇ ਟਰੇਨ ਦੀ ਲਪੇਟ 'ਚ ਆਉਣ ਕਰਕੇ ਇਕ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਬਿਹਾਰੀ ਲਾਲ ਪੁੱਤਰ ਰਘੁਨਾਥ ਦੇ ਰੂਪ 'ਚ ਹੋਈ ਹੈ। ਰੇਲਵੇ ਪੁਲਸ ਨੇ ਮ੍ਰਿਤਕ ਬਿਹਾਰੀ ਲਾਲ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਜੀ. ਆਰ. ਪੀ. ਜਲੰਧਰ ਕੈਂਟ ਦੇ ਇੰਚਾਰਜ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਾਗਪੁਰ 'ਚ ਰਹਿੰਦਾ ਸੀ।