ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ

Wednesday, Jul 08, 2026 - 12:22 PM (IST)

ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ

ਨੂਰਮਹਿਲ (ਸ਼ਰਮਾ)- ਨੂਰਮਹਿਲ ਖੇਤਰ ਦੇ ਕਰੀਬੀ ਪਿੰਡ ਉੱਪਲ ਜਗੀਰ ਵਿਖੇ ਕਾਰ ਸਵਾਰ ਕੁੜੀ-ਮੁੰਡੇ ਵੱਲੋਂ ਸਕੂਟਰ ਸਵਾਰ ਦੋ ਭਰਾਵਾਂ 'ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਭਰਾ ਜ਼ਖ਼ਮੀ ਹੋ ਗਿਆ। ਪੀੜਤ ਹੈਪੀ ਪੁੱਤਰ ਕਰਮਜੀਤ ਵਾਸੀ ਪਿੰਡ ਉੱਪਲ ਭੂਪਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਆਪਣੇ ਭਰਾ ਨਵਦੀਪ ਨਾਲ ਨੂਰਮਹਿਲ ਵੱਲ ਜਾ ਰਿਹਾ ਸੀ। ਉਹ ਜਦੋਂ ਰਸਤੇ ਵਿਚ ਪੈਂਦੇ ਪਿੰਡ ਉੱਪਲ ਜਗੀਰ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਗੱਡੀ ਨੇ ਸਾਡੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਡਿੱਗ ਪਏ। ਇਸ ਦੌਰਾਨ ਕਾਰ ਸਵਾਰ ਕੁੜੀ ਮਨਜੋਤ ਕੌਰ ਪੁੱਤਰੀ ਹਰਨੇਕ ਸਿੰਘ ਵਾਸੀ ਉੱਪਲ ਜਗੀਰ ਅਤੇ ਮੁੰਡਾ ਹਰਕੀਰਤ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਪਿੰਡ ਸੋਹਲ ਜਗੀਰ ਥਾਣਾ ਸ਼ਾਹਕੋਟ ਸਾਡੀ ਮਦਦ ਕਰਨ ਦੀ ਬਜਾਏ ਗਾਲੀ-ਗਲੋਚ ਕਰਨ ਲੱਗੇ ਅਤੇ ਹੱਥੋਪਾਈ ਹੋਣ ਲੱਗੇ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ

PunjabKesari

ਇਸ ਦੌਰਾਨ ਕਾਰ ਸਵਾਰ ਲੜਕੀ ਨੇ ਲੜਕੇ ਨੂੰ ਕਿਹਾ ਕਿ ਇਨ੍ਹਾਂ ਨੂੰ ਗੋਲ਼ੀ ਮਾਰ ਦੇ। ਇਸ ਤੋਂ ਬਾਅਦ ਉਕਤ ਮੁੰਡੇ ਨੇ ਪਿਸਤੌਲ ਕੱਢ ਕੇ ਫ਼ਾਇਰ ਕਰ ਦਿੱਤੇ। ਇਕ ਗੋਲ਼ੀ ਉਸ ਦੀ ਬਾਂਹ 'ਤੇ ਲੱਗੀ ਅਤੇ ਜਦਕਿ ਦੂਜੀ ਗੋਲ਼ੀ ਉਸ ਦੇ ਭਰਾ ਦੇ ਪੇਟ ਨੂੰ ਖਹਿ ਕੇ ਲੰਘ ਗਿਆ। ਸਾਡੇ ਰੌਲਾ ਪਾਉਣ ’ਤੇ ਜਦੋਂ ਪਿੰਡ ਵਾਸੀ ਇਕੱਠੇ ਹੋਣ ਲੱਗੇ ਤਾਂ ਉਕਤ ਦੋਵੇਂ ਲੜਕਾ-ਲੜਕੀ ਗੱਡੀ ਲੈ ਕੇ ਪਿੰਡ ਉੱਪਲ ਜਗੀਰ ਵੱਲ ਚਲੇ ਗਏ। ਇਸ ਦੌਰਾਨ ਪੁਲਸ ਨੇ ਦੋਵੇਂ ਲੜਕਾ-ਲੜਕੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਨਵਦੀਪ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਬ-ਡਿਵੀਜ਼ਨ ਨਕੋਦਰ ਦੇ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ਨੇ ਘਟਨਾ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ

ਉਨ੍ਹਾਂ ਦੱਸਿਆ ਕਿ ਨੂਰਮਹਿਲ ਪੁਲਸ ਥਾਣੇ ਵਿਖੇ ਐੱਫ਼. ਆਈ. ਆਰ. ਨੰਬਰ 90, ਮਿਤੀ 07-07-2026, ਭਾਰਤੀ ਦੰਡਾਵਲੀ (ਆਈ. ਪੀ. ਸੀ), 2023 ਦੀ ਧਾਰਾ 109 ਅਤੇ 61(2) ਅਤੇ ਅਸਲਾ ਐਕਟ, 1959 ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਾਹਕੋਟ ਦੇ ਪਿੰਡ ਸੋਹਲ ਜਾਗੀਰ ਦੇ ਰਹਿਣ ਵਾਲੇ ਸੋਢੀ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਅਤੇ ਨੂਰਮਹਿਲ ਦੇ ਪਿੰਡ ਉੱਪਲ ਜਾਗੀਰ ਦੇ ਰਹਿਣ ਵਾਲੇ ਹਰਨੇਕ ਸਿੰਘ ਦੀ ਧੀ ਮਨਜੋਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News