ਟ੍ਰੈਫਿਕ ਪੁਲਸ ਨੇ ਨੌਜਵਾਨਾਂ ਨੂੰ ਵੰਡੇ ਹੈਲਮਟ

Friday, Feb 08, 2019 - 09:38 PM (IST)

ਟ੍ਰੈਫਿਕ ਪੁਲਸ ਨੇ ਨੌਜਵਾਨਾਂ ਨੂੰ ਵੰਡੇ ਹੈਲਮਟ

ਲੋਹੀਆਂ ਖਾਸ, (ਮਨਜੀਤ)— ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਸਪਤਾਹ ਮਨਾਉਂਦੇ ਹੋਏ ਜਲੰਧਰ ਟ੍ਰੈਫਿਕ ਪੁਲਸ ਇੰਚਾਰਜ ਪਿੰਦਰਪਾਲ ਜੀਤ ਸਿੰਘ ਦੀ ਅਗਵਾਈ ਤੇ ਚਰਨਕੰਵਲ ਸਿੰਘ ਏ. ਐੱਸ. ਆਈ. ਦੀ ਦੇਖ-ਰੇਖ ਹੇਠ ਇਕ ਟ੍ਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ 'ਚ ਸਥਾਨਕ ਜਲੰਧਰ ਪਬਲਿਕ ਸਕੂਲ ਤੇ ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥਈਆਂ ਵੱਲੋਂ ਸਾਂਝੇ ਰੂਪ 'ਚ ਸਥਾਨਕ ਸ਼ਹਿਰ 'ਚ ਜਾਗੂਰਕਤਾ ਰੈਲੀ ਕੱਢੀ ਗਈ। ਜਿਸ ਦੀ ਸ਼ੁਰੂਆਤ ਥਾਣਾ ਲੋਹੀਆਂ ਤੋਂ ਕੀਤੀ ਗਈ।

PunjabKesari

ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਮੌਕੇ ਪਿੰਦਰਪਾਲ ਸਿੰਘ ਤੇ ਰਣਜੀਤ ਸਿੰਘ ਐੱਮ. ਡੀ. ਜਲੰਧਰ ਪਬਲਿਕ ਸਕੂਲ ਤੇ ਥਾਣਾ ਮੁਖੀ ਸੁਰਿੰਦਰ ਕੁਮਾਰ ਵੱਲੋਂ ਸਾਂਝੇ ਰੂਪ 'ਚ ਝੰਡੀ ਦਿਖਾਈ ਗਈ। ਇਸ ਮੌਕੇ ਟ੍ਰੈਫਿਕ ਪੁਲਸ ਵੱਲੋਂ ਦੋ ਦਰਜ਼ਨ ਦੇ ਕਰੀਬ ਨੌਜਵਾਨਾਂ ਨੂੰ ਹੈਲਮੇਟ ਵੀ ਵੰਡੇ ਗਏ। ਇਸ ਮੌਕੇ ਮੈਡਮ ਕੁਲਵਿੰਦਰ ਕੌਰ ਮਰੋਕ, ਜਸਪਾਲ ਸਿੰਘ, ਜਗਮੋਹਣ ਸਿੰਘ ਹੈੱਡ ਕਾਂਸਟੇਬਲ, ਪਿੰ੍ਰ. ਤਰਜਿੰਦਰਪਾਲ ਸਿੰਘ, ਪ੍ਰਿੰ. ਸਰਬਜੀਤ ਕੌਰ ਤੇ ਹੋਰ ਸਕੂਲ ਸਟਾਫ ਮੌਜੂਦ ਸੀ।


author

KamalJeet Singh

Content Editor

Related News