ਵਾਹਗਾ ਬਾਰਡਰ ਰਾਹੀਂ ਏਸ਼ੀਆਈ ਤੇ ਖਾੜੀ ਦੇਸ਼ਾਂ ਨਾਲ ਵਪਾਰ ਖੋਲ੍ਹਿਆ ਜਾਵੇ : ਜਸਬੀਰ ਸਿੰਘ ਗਿੱਲ
Wednesday, Feb 07, 2024 - 08:37 PM (IST)
ਜਲੰਧਰ (ਚੋਪੜਾ)– ਲੋਕ ਸਭਾ ’ਚ ਪੰਜਾਬ ਸਬੰਧੀ ਅਹਿਮ ਮੁੱਦੇ ਉਠਾਉਂਦੇ ਹੋਏ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਾਹਗਾ ਤੇ ਖਾਲੜਾ ਬਾਰਡਰ ਰਾਹੀਂ ਏਸ਼ੀਆਈ ਤੇ ਖਾੜੀ ਦੇਸ਼ਾਂ ਨਾਲ ਵਪਾਰ ਖੋਲ੍ਹਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਗੁਜਰਾਤ ਤੋਂ ਸਮੁੰਦਰੀ ਰਸਤੇ ਵਪਾਰ ਹੋ ਸਕਦਾ ਹੈ ਤੇ ਪੰਜਾਬ ਤੋ ਸੜਕੀ ਰਸਤੇ ਕਿਉਂ ਨਹੀ? ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?
ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਬੁਰੀ ਹਾਲਤ ਵਿੱਚ ਹੈ। ਸੂਬੇ ਦੇ ਮਿਹਨਤੀ ਕਿਸਾਨ ਜਿੱਥੇ ਹਰ ਤਰ੍ਹਾਂ ਦੀਆਂ ਫਸਲਾਂ, ਫ਼ਲਾਂ ਤੇ ਸ਼ਬਜ਼ੀਆਂ ਦੀ ਪੈਦਾਵਾਰ ਕਰ ਰਹੇ ਹਨ, ਉੱਥੇ ਦੇਸ਼ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਭਾਰੀ ਕਮੀ ਕਾਰਨ ਲੋਕ ਭੁੱਖੇ ਵੀ ਮਰ ਰਹੇ ਹਨ। ਜੇਕਰ ਵਾਹਗਾ ਬਾਰਡਰ ਰਾਹੀਂ ਵਪਾਰ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਦੀ ਆਮਦਨ ’ਚ ਚੋਖਾ ਵਾਧਾ ਹੋਵੇਗਾ। ਅੱਜ ਦੀ ਤਰੀਕ ’ਚ ਪਾਕਿਸਤਾਨ ਨਾਲ ਗੁਜਰਾਤ, ਮਹਾਰਾਸ਼ਟਰ ਤੇ ਹੋਰਨਾਂ ਸੂਬਿਆਂ ਦੀਆਂ ਬੰਦਰਗਾਹ ਤੋ ਵਪਾਰ ਜਾਰੀ ਹੈ ਪਰ ਪੰਜਾਬ ਜੋ ਦੇਸ਼ ਦੀ ਖੜਗਭੁਜਾ ਹੈ, ਦਾ ਨੁਕਸਾਨ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮਾਂ ਮੋਨਾ ਸੂਰੀ ਦੇ ਜਨਮਦਿਨ ਮੌਕੇ ਭਾਵੁਕ ਹੋਏ ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ, ਭਾਵੁਕ ਵੀਡੀਓ ਕੀਤੀ ਸਾਂਝੀ
ਜਸਬੀਰ ਸਿੰਘ ਨੇ ਇਕ ਹੋਰ ਅਹਿਮ ਮੁੱਦੇ ’ਤੇ ਬੋਲਦੇ ਹੋਏ ਜ਼ਮੀਨੀ ਪਾਣੀ ਦੇ ਪੱਧਰ ਦੇ ਲਗਾਤਾਰ ਘੱਟਣ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿਹਾ ਕਿ 2039 ਤੱਕ ਇਸ ਦਾ ਪੱਧਰ 1000 ਫੁੱਟ ਤੋ ਵੀ ਥੱਲੇ ਚਲਾ ਜਾਵੇਗਾ। ਇਸ ਤਰ੍ਹਾਂ ਪੰਜਾਬ ਕੋਲ ਸਿਰਫ 15 ਸਾਲ ਦਾ ਪਾਣੀ ਹੀ ਬਚਿਆ ਹੈ। ਪੰਜਾਬ ਸਾਲਾਨਾ 24 ਬਿਲੀਅਨ ਕਿਊਬਿਕ ਮੀਟਰ ਜ਼ਮੀਨੀ ਪਾਣੀ ਵਰਤਣ ਕਾਰਨ ਮਾਰੂਥਲ ਬਣਨ ਵੱਲ ਵਧ ਰਿਹਾ ਹੈ, ਜਿਸ ਨੂੰ ਬਚਾਉਣਾ ਜ਼ਰੂਰੀ ਹੈ। ਇਸ ਲਈ 100 ਫੀਸਦੀ ਡਰਿਪ ਸਿੰਚਾਈ ਯੋਜਨਾ ਸ਼ੁਰੂ ਕਰਨ ਦੀ ਲੋੜ ਹੈ। ਜੇ ਸਰਕਾਰ ਫ਼ਲਾਂ, ਸਬਜ਼ੀਆਂ, ਨਰਮਾ ਤੇ ਗੰਨਾ ਕਿਸਾਨਾਂ ਨੂੰ ਡਰਿਪ ਸਿੰਚਾਈ ਦੀ ਸਹੂਲਤ ਦਿੰਦੀ ਹੈ ਤਾਂ ਅਸੀਂ 40 ਤੋਂ 50 ਫੀਸਦੀ ਪਾਣੀ ਬਚਾਅ ਸਕਦੇ ਹਾਂ। ਇਹ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਕਹਿ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਪੰਜਾਬ ’ਚ ਹੋਰ ਡੈਮ ਬਣਾਉਣ ਦੀ ਲੋੜ ਹੈ। ਅਜਿਹੇ ਡੈਮ ਭਾਰਤ ਨਿਰਮਾਣ ਸਕੀਮ ਅਧੀਨ ਬਾਕੀ ਸੂਬਿਆ ਵਿੱਚ ਬਣਾਏ ਜਾ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰਨ ਦੀ ਸਲਾਹ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।