BSF ਨੇ ਗਣਤੰਤਰ ਦਿਵਸ ਮੌਕੇ ਅਟਾਰੀ-ਵਾਹਗਾ ਬਾਰਡਰ 'ਤੇ ਲਹਿਰਾਇਆ ਤਿਰੰਗਾ, ਵੰਡੀ ਮਠਿਆਈ
Sunday, Jan 26, 2025 - 12:08 PM (IST)
ਅੰਮ੍ਰਿਤਸਰ (ਬਿਊਰੋ)- ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਬੀ. ਐੱਸ. ਐੱਫ਼. ਦੇ ਅਧਿਕਾਰੀਆਂ ਨਾਲ ਭਾਰਤੀ ਸਰਹੱਦ ਸੁਰੱਖਿਆ ਫੋਰਸ ਨੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਇਸ ਮੌਕੇ ਬੀ. ਐੱਸ. ਐੱਫ਼. ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਸਾਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਸਾਰਿਆਂ ਨੂੰ ਵਧਾਈ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਮੰਤਰੀ ਅਮਨ ਅਰੋੜਾ ਨੇ ਲਹਿਰਾਇਆ ਜਲੰਧਰ 'ਚ ਤਿਰੰਗਾ, ਆਖੀਆਂ ਅਹਿਮ ਗੱਲਾਂ
ਗਣਤੰਤਰ ਦਿਵਸ ਦੇ ਮੌਕੇ 'ਤੇ ਭਾਰਤ ਦੀ ਸਰਹੱਦ ਸੁਰੱਖਿਆ ਫੋਰਸ ਇੰਟਰਨੈਸ਼ਨਲ ਇੰਡੋ-ਪਾਕਿ ਸਰਹੱਦ' ਉਸ ਚੈੱਕ ਪੁਆਇੰਟ ਪੋਸਟ 'ਤੇ ਬੀ. ਐੱਸ. ਐੱਫ਼. ਅਧਿਕਾਰੀਆਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਬੀ. ਐੱਸ. ਐੱਫ਼. ਦੇ ਕਮਾਂਡਟ ਹਰਸ਼ ਨੰਦਨ ਜੋਸ਼ੀ ਨੇ ਸੰਬੋਧਨ ਕੀਤਾ। ਉਨ੍ਹਾਂ ਵੱਲੋਂ ਪਰੇਡ ਦੀ ਸਲਾਮੀ ਵੀ ਲਈ ਗਈ। ਇਸ ਮੌਕੇ ਬੀ. ਐੱਸ. ਐੱਫ਼. ਅਧਿਕਾਰੀ ਨੇ ਕਿਹਾ ਕਿ ਅਮਨ ਅਤੇ ਸ਼ਾਂਤੀ ਦੋਵਾਂ ਦੇਸ਼ਾਂ ਵਿੱਚ ਬਣੀ ਰਹੇ। ਬੀ. ਐੱਸ. ਐੱਫ਼. ਕਮਾਂਡਟ ਹਰਸ਼ ਨੰਦਨ ਜੋਸ਼ੀ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਰਾਥਨ ਨੂੰ 23 ਫਰਵਰੀ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਰਵਾਈ ਜਾ ਰਹੀ ਹੈ। ਇਹ ਤਿੰਨ ਹਿੱਸਿਆਂ ਵਿੱਚ ਕੀਤੀ ਜਾਵੇਗੀ। ਤਿੰਨ ਹਿੱਸਿਆਂ ਵਿਚ ਪਹਿਲੀ ਵਾਰ 47 ਕਿਲੋਮੀਟਰ ਦੂਜੀ 21 ਕਿਲੋਮੀਟਰ ਅਤੇ ਤੀਜੇ 10 ਕਿਲੋਮੀਟਰ ਮੈਰਾਥਨ ਕਰਵਾਈ ਜਾਏਗੀ।
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
ਇਸ ਵਿੱਚ ਔਰਤਾਂ ਅਤੇ ਮਰਦ ਨੂੰ ਸ਼ਾਮਲ ਕੀਤਾ ਜਾਵੇਗਾ। ਇਨਾਮ ਉਨ੍ਹਾਂ ਨੂੰ ਵੀ ਦਿੱਤੇ ਜਾਣਗੇ ਜੋ ਪਹਿਲੇ , ਦੂਜੇ ਅਤੇ ਤੀਜੇ ਨੰਬਰ 'ਤੇ ਆਉਣਗੇ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ਼. ਦਿਨ ਰਾਤ ਦੇਸ਼ ਵਾਸੀਆਂ ਦੀ ਹਿਫ਼ਾਜ਼ਤ ਲਈ ਸਰਹੱਦ 'ਤੇ ਪਹਿਰਾ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ਼. ਵੱਲੋਂ 2024 ਤੋਂ ਲੈ ਕੇ ਹੁਣ ਤੱਕ ਕੁੱਲ੍ਹ 301 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 45 ਹਥਿਆਰ ਫੜੇ ਗਏ ਹਨ ਅਤੇ 47 ਰਾਊਂਡ ਅਤੇ 69 ਮੈਗਜ਼ੀਨ ਅਤੇ ਤਿੰਨ ਪਾਕਿਸਤਾਨੀ ਅਤੇ ਇਕ ਅਫ਼ਗਾਨੀ ਘੁਸਪੈਠੀਏ ਨੂੰ ਵੀ ਫੜਿਆ ਗਿਆ ਹੈ ਅਤੇ ਇਸ ਤੋਂ ਇਲਾਵਾ 39 ਡਰੋਨ ਵੀ ਬਰਾਮਦ ਕਰਕੇ ਬੀ. ਐੱਸ. ਐੱਫ਼. ਵੱਲੋਂ ਨਸ਼ਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅਨੋਖਾ ਮਾਮਲਾ: ਬਾਂਦਰ ਨੂੰ ਪਾਲ ਰਹੀ ਫੀਮੇਲ ਡਾਗ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e