ਹੁੱਲੜਬਾਜ਼ੀ ਪਈ ਮਹਿੰਗੀ : ਦਰਿਆ ''ਚ ਡੁੱਬਿਆ ਟਰੈਕਟਰ, ਜਾਨੀ ਨੁਕਸਾਨ ਤੋਂ ਬਚਾਅ

Tuesday, Mar 22, 2022 - 04:53 PM (IST)

ਹੁੱਲੜਬਾਜ਼ੀ ਪਈ ਮਹਿੰਗੀ : ਦਰਿਆ ''ਚ ਡੁੱਬਿਆ ਟਰੈਕਟਰ, ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪਿੰਡ ਨੱਕੀਆਂ ਵਿਖੇ ਭਾਖੜਾ ਹਾਈਡਲ ਚੈਨਲ ਨਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੋਂ ਛੱਡਿਆ ਪਾਣੀ ਜੋ ਕਿ ਨੱਕੀਆਂ ਦਰਿਆ ਤੋਂ ਹੋ ਕੇ ਸਤਲੁਜ ਦਰਿਆ 'ਚ ਮਿਲਦਾ ਹੈ, ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਨੂੰ ਜਾਂਦਾ ਹੈ। ਉਕਤ ਦਰਿਆ 'ਚ ਪਿਛਲੇ ਕਈ ਦਿਨਾਂ ਤੋਂ ਹੋਲੇ ਮਹੱਲੇ ਦੌਰਾਨ ਟਰੈਕਟਰਾਂ 'ਤੇ ਆਏ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਕੇ ਆਪਣੇ ਟਰੈਕਟਰਾਂ ਦਾ ਨੁਕਸਾਨ ਕੀਤਾ, ਨਾਲ ਹੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਨੂੰ ਜਾਂਦੇ ਪਾਣੀ ਨੂੰ ਵੀ ਦੂਸ਼ਿਤ ਕੀਤਾ, ਜਿਸ ਤੋਂ ਬਾਅਦ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਉਕਤ ਥਾਂ 'ਤੇ ਜਾ ਕੇ ਹੁੱਲੜਬਾਜ਼ਾਂ ਨੂੰ ਉੱਥੋਂ ਖਦੇੜਿਆ ਵੀ ਸੀ ਪਰ ਫਿਰ ਵੀ ਨੌਜਵਾਨ ਬਾਜ਼ ਨਹੀਂ ਆਏ।

ਇਹ ਵੀ ਪੜ੍ਹੋ : ਪਿੰਡ ਕੰਗ ਸਾਹਬੂ ਨੇੜੇ XUV ਹੇਠਾਂ ਆਉਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ

ਹੁਣ ਹੋਲਾ ਮਹੱਲਾ ਖ਼ਤਮ ਹੋਣ ਤੋਂ ਬਾਅਦ ਵੀ ਬਾਹਰੋਂ ਟਰੈਕਟਰਾਂ 'ਤੇ ਆਏ ਨੌਜਵਾਨ ਉਕਤ ਦਰਿਆ ਵਿਚ ਜਾ ਕੇ ਹੁੱਲੜਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਹੁੱਲੜਬਾਜ਼ੀ ਕਰਦੇ ਨੌਜਵਾਨਾਂ ਦਾ ਟਰੈਕਟਰ ਦਰਿਆ ਦੇ ਪਾਣੀ ਵਿਚ ਡੁੱਬ ਗਿਆ ਪਰ ਨੌਜਵਾਨਾਂ 'ਚੋਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੈਕਟਰ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਐੱਸ. ਐੱਚ. ਓ. ਸੁਮਿਤ ਨੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪੁਲਸ ਵੱਲੋਂ ਜਾ ਕੇ ਉਥੇ ਅਜਿਹਾ ਕਰਦੇ ਨੌਜਵਾਨਾਂ ਨੂੰ ਖਦੇੜਿਆ ਗਿਆ ਹੈ, ਜੇਕਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀ ਆਉਂਦੇ ਤਾਂ ਪੁਲਸ ਇਨ੍ਹਾਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਲਈ ਮਜਬੂਰ ਹੋਵੇਗੀ। ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਿਆ 'ਚ ਆ ਕੇ ਟਰੈਕਟਰ ਵਾੜ ਕੇ ਹੁੱਲੜਬਾਜ਼ੀ ਕਰਦੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ।

ਇਹ ਵੀ ਪੜ੍ਹੋ : ਕਾਰ ਖੋਹਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ ਕਾਬੂ, ਨਕਦੀ ਤੇ 3 ਮੋਟਸਾਈਕਲ ਵੀ ਬਰਾਮਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News