ਮੰਤਰੀ ਦੇ ਹੁਕਮਾਂ ਤੋਂ 15 ਦਿਨਾਂ ਬਾਅਦ ਵੀ ਨਹੀਂ ਸੁਧਰੇ ਟਰੈੱਕ ਦੇ ਹਾਲਾਤ

07/23/2019 3:11:33 AM

ਜਲੰਧਰ (ਪੁਨੀਤ)-ਡਰਾਈਵਿੰਗ ਟੈਸਟ ਟਰੈਕ 'ਤੇ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ, ਇਸ ਕਾਰਣ ਪਬਲਿਕ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਡੀਕਲ ਐਜੂਕੇਸ਼ਨ ਮੰਤਰੀ ਓ. ਪੀ. ਸੋਨੀ ਵਲੋਂ 8 ਜੁਲਾਈ ਨੂੰ ਜਲੰਧਰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹੁਕਮ ਦੇ ਕੇ ਕਿਹਾ ਗਿਆ ਸੀ ਕਿ ਡਰਾਈਵਿੰਗ ਟ੍ਰੈਕ ਦੇ ਹਾਲਾਤ 15 ਦਿਨਾਂ ਦੇ ਅੰਦਰ ਸੁਧਾਰੇ ਜਾਣ।

ਵਿਧਾਇਕ ਰਾਜਿੰਦਰ ਬੇਰੀ ਦੀ ਸ਼ਿਕਾਇਤ ਤੋਂ ਬਾਅਦ ਮੰਤਰੀ ਵਲੋਂ ਦਿੱੱਤੇ ਗਏ ਹੁਕਮਾਂ ਨਾਲ ਅਜਿਹੀ ਉਮੀਦ ਜਾਗੀ ਸੀ ਕਿ ਟ੍ਰੈਕ ਦੇ ਹਾਲਾਤ ਸੁਧਰ ਜਾਣਗੇ ਤੇ ਲੋਕਾਂ ਨੂੰ ਘੰਟਿਆਂਬੱਧੀ ਲਾਈਨਾਂ ਵਿਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਨਹੀਂ ਕਰਨੀ ਪਵੇਗੀ ਪਰ ਅਜਿਹਾ ਨਹੀਂ ਹੋਇਆ। ਅਜੇ ਵੀ ਡਰਾਈਵਿੰਗ ਟ੍ਰੈਕ 'ਤੇ ਕਈ-ਕਈ ਘੰਟੇ ਖੜ੍ਹਣ ਲਈ ਮਜਬੂਰ ਹਨ।

ਅੱਜ ਅੱਤ ਦੀ ਗਰਮੀ ਦੌਰਾਨ ਟ੍ਰੈਕ 'ਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਲਈ ਸ਼ੈੱਡ ਤੱਕ ਉਪਲੱਬਧ ਨਹੀਂ ਹੈ। ਮੰਤਰੀ ਦਾ ਕਹਿਣਾ ਹੈ ਕਿ ਫੰਡ ਦੀ ਕੋਈ ਕਮੀ ਨਹੀਂ ਆਵੇਗੀ ਤੇ ਜਲਦੀ ਹੀ ਲੋਕਾਂ ਨੂੰ ਸਹੂਲਤਾਂ ਮੁਹੱਈਆ ਹੋਣਗੀਆਂ ਪਰ ਮੰਤਰੀ ਦੀਆਂ ਹਦਾਇਤਾਂ ਦੀ ਵੀ ਪਾਲਣਾ ਨਹੀਂ ਹੋ ਸਕੀ। ਲੋਕਾਂ ਦੀ ਮੰਗ ਹੈ ਕਿ ਜਿੱਥੇ ਲੰਮੀਆਂ ਲਾਈਨਾਂ ਲੱਗਦੀਆਂ ਹਨ, ਉਥੇ ਇਕ ਹੋਰ ਕਾਊਂਟਰ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਰਸ਼ ਘੱਟ ਹੋ ਕੇ ਲੋਕਾਂ ਦਾ ਕੰਮ ਜਲਦੀ ਤੋਂ ਜਲਦੀ ਹੋ ਸਕੇ।

ਆਰ. ਟੀ. ਆਫਿਸ ਵਿਚ ਕਲਰਕ ਨੇ ਆਪਣੀ ਆਈ. ਡੀ. ਨਾਲ ਨਹੀਂ ਕੀਤਾ ਕੰਮ
ਆਰ. ਟੀ. ਆਫਿਸ ਖਿਲਾਫ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਮੁਲਾਜ਼ਮਾਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਰਹੀਆਂ ਹਨ। ਇਸ ਸਿਲਸਿਲੇ ਵਿਚ ਕੁੱਝ ਮੁਲਾਜ਼ਮਾਂ ਨੇ ਤਾਂ ਐਕਸਟੈਂਸ਼ਨ ਲਈ ਅਪਲਾਈ ਕਰਨ ਤੋਂ ਵੀ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਜਲਦੀ ਰਿਟਾਇਰ ਹੋਣ ਵਾਲੇ ਇਕ ਕਲਰਕ ਵਲੋਂ ਆਪਣੀ ਆਈ. ਡੀ. ਦੀ ਵਰਤੋਂ ਕਰਨੀ ਵੀ ਬੰਦ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਕਾਰਨ ਹੀ ਮੁਲਾਜ਼ਮਾਂ ਨੇ ਕੰਮ-ਕਾਜ ਤੋਂ ਦੂਰੀ ਬਣਾਈ ਹੋਈ ਹੈ। ਉਥੇ ਇਸ ਸਬੰਧ ਵਿਚ ਉਕਤ ਮੁਲਾਜ਼ਮ ਨਾਲ ਸਬੰਧ ਨਹੀਂ ਹੁੰਦਾ।


Related News