ਜਲੰਧਰ ''ਚ ਹੋਏ ਟਿੰਕੂ ਕਤਲ ਕੇਸ ਦਾ ਮਾਮਲਾ ਟਰੇਸ, ਮੁੱਖ ਮੁਲਜ਼ਮ ਤੇ ਸਾਥੀ 3 ਦਿਨ ਦੇ ਪੁਲਸ ਰਿਮਾਂਡ ’ਤੇ
Monday, Oct 14, 2024 - 10:55 AM (IST)
ਜਲੰਧਰ (ਮਹੇਸ਼)- ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਰਾਹੁਲ ਕੁਮਾਰ ਟਿੰਕੂ ਕਤਲ ਕਾਂਡ ਨੂੰ ਟਰੇਸ ਕਰ ਲਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਕਥਿਤ ਮੁਲਜ਼ਮਾਂ ’ਚੋਂ ਮੁੱਖ ਮੁਲਜ਼ਮ ਆਜ਼ਾਦ ਅੰਸਾਰੀ ਉਰਫ਼ ਆਜ਼ਾਦ ਅਤੇ ਉਸ ਦਾ ਸਾਥੀ ਰਫ਼ੀ ਗੁੱਜਰ ਸ਼ਾਮਲ ਹਨ | ਗੁੱਜਰ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 16 ਅਕਤੂਬਰ ਤੱਕ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਪੁਲਸ ਉਸ ਦੇ ਦੋ ਹੋਰ ਸਾਥੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਐੱਸ. ਐੱਚ. ਓ. ਥਿੰਦ ਨੇ ਅਗਲੇ 24 ਘੰਟਿਆਂ ਵਿਚ ਉਸ ਨੂੰ ਫੜਨ ਦਾ ਦਾਅਵਾ ਵੀ ਕੀਤਾ ਹੈ। ਜਾਣਕਾਰੀ ਅਨੁਸਾਰ ਆਜ਼ਾਦ ਅੰਸਾਰੀ ਅਤੇ ਰਫ਼ੀ ਗੁੱਜਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਦਿਹਾਤੀ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਨੌਲੀ ਵਾਸੀ ਕੇਟਰਿੰਗ ਦਾ ਕੰਮ ਕਰਨ ਵਾਲੇ 32 ਸਾਲਾ ਰਾਹੁਲ ਕੁਮਾਰ ਟਿੰਕੂ ਪੁੱਤਰ ਦੇਵ ਰਾਜ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਹੁਸ਼ਿਆਰਪੁਰ ਰੋਡ ’ਤੇ ਪਿੰਡ ਜੌਹਲ ਦੇ ਮੱਛੀਆਂ ਵਾਲੇ ਗੇਟ ਕੋਲ ਸੁੱਟ ਦਿੱਤਾ ਗਿਆ ਸੀ, ਜਿਸ ਦੀ ਪੂਰੀ ਜਾਂਚ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਫਰਾਰ ਮੁਲਜ਼ਮ ਆਜ਼ਾਦ ਅੰਸਾਰੀ ਦੇ ਮੋਟਰਸਾਈਕਲ ’ਤੇ ਸਵਾਰ ਸਨ। ਐੱਸ. ਐੱਚ. ਓ. ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਮੁਲਜ਼ਮਾਂ ਨੇ ਰਾਹੁਲ ਕੁਮਾਰ ਟਿੰਕੂ ਦੇ ਕਤਲ ਨੂੰ ਹਾਦਸੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣੀ ਸਾਜ਼ਿਸ਼ ਵਿਚ ਕਾਮਯਾਬ ਨਹੀਂ ਹੋ ਸਕੇ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ