ਮੰਗਾਂ ਦੇ ਹੱਲ ਲਈ ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਕੀਤਾ ਧਰਨਾ ਪ੍ਰਦਰਸ਼ਨ
Wednesday, Oct 31, 2018 - 03:49 AM (IST)
ਰੂਪਨਗਰ, (ਵਿਜੇ)- ਬੀ. ਐੱਸ. ਐੱਨ. ਐੱਲ. ਦੀਆਂ ਸਾਰੀਆਂ ਯੂਨੀਅਨਾਂ ਤੇ ਐਸੋਸੀਏਸ਼ਨ ਦੁਆਰਾ ਗਠਿਤ ਸਾਂਝੇ ਮੋਰਚੇ ਦੇ ਸੱਦੇ ’ਤੇ ਟੈਲੀਫੋਨ ਐਕਸਚੇਂਜ ਰੂਪਨਗਰ ’ਚ ਇਕ ਰੋਜ਼ਾ ਧਰਨਾ ਦਿੱਤਾ ਗਿਆ। ਧਰਨੇ ’ਚ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਦੀ ਤਨਖਾਹ ਸੋਧ 1 ਜੁਲਾਈ 2017 ਤੋਂ ਲਾਗੂ ਕੀਤੀ ਜਾਵੇ, ਅਤਿ ਅਾਧੁਨਿਕ ਤਕਨੀਕ 4-ਜੀ ਸਪੈਕਟਰਮ ਦੀ ਵਿਵਸਥਾ ਕੀਤੀ ਜਾਵੇ, ਪੈਨਸ਼ਨ ’ਚ ਸੋਧ ਕਰਨਾ, ਸਿੱਧੀ ਭਰਤੀ ਕੀਤੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੌਰਾਨ ਦਿੱਤੇ ਜਾਣ ਵਾਲੇ ਲਾਭ ਸਰਕਾਰੀ ਨਿਯਮਾਂ ਅਨੁਸਾਰ ਬੀ. ਐੱਸ. ਐੱਨ. ਐੱਲ. ਆਪਣਾ ਹਿੱਸਾ ਸਬੰਧਤ ਵਿਭਾਗ ਨੂੰ ਜਮ੍ਹਾ ਕਰਵਾਏ। ਇਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਮਨ ਕੁਮਾਰ ਸਕੱਤਰ, ਰਕੇਸ਼ ਕੁਮਾਰ, ਜਗਤਾਰ ਸਿੰਘ ਪ੍ਰਧਾਨ, ਤਰਲੋਚਨ ਸਿੰਘ, ਸਰਵਣ ਕੁਮਾਰ, ਨਰੇਸ਼ ਕੁਮਾਰ, ਗੋਰੀ ਸ਼ੰਕਰ ਆਦਿ ਮੌਜੂਦ ਸਨ।
