ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਮਾਮਲਾ ਦਰਜ

Wednesday, Dec 12, 2018 - 05:38 AM (IST)

ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਮਾਮਲਾ ਦਰਜ

ਟਾਂਡਾ ਉਡ਼ਮੁਡ਼, (ਪੰਡਿਤ, ਕੁਲਦੀਸ਼, ਮੋਮੀ)- ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਖੋਖਰ ਨਿਵਾਸੀ ਇਕ ਵਿਕਤੀ ਕੋਲੋਂ ਲੱਖਾਂ ਰੁਪਏ ਠੱਗਣ ਵਾਲੇ ਵਿਅਕਤੀ ਦੇ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁਲਵੰਤ ਸਿੰਘ ਪੁੱਤਰ ਜਗੀਰ ਸਿੰਘ ਦੇ ਬਿਆਨ ਦੇ ਅਧਾਰ ’ਤੇ ਪ੍ਰੇਮ ਸਿੰਘ ਨਿਵਾਸੀ ਖੋਖਰ ਦੇ ਖਿਲਾਫ਼ ਦਰਜ ਕੀਤਾ ਹੈ। ਮਾਮਲਾ ਤਿੰਨ ਸਾਲ ਪੁਰਾਣਾ ਹੈ ਤੇ ਜਿਸ ਨੌਜਵਾਨ ਨੂੰ ਅਮਰੀਕਾ ਭੇਜਣ ਲਈ ਉਕਤ ਵਿਅਕਤੀ ਨੇ 30 ਲੱਖ ਰੁਪਏ ਲਏ ਸਨ, ਉਹ ਡੇਢ ਸਾਲ ਅਮਰੀਕਾ ਦੀ ਜੇਲ ਕੱਟਕੇ ਵਾਪਸ ਆ ਗਿਆ ਸੀ।
ਸ਼ਿਕਾਇਤ ਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸਨੇ ਪੁਲਸ ਨੂੰ ਉਕਤ ਵਿਅਕਤੀ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਪਰ ਸਬੰਧਤ ਜਾਂਚ ਅਧਿਕਾਰੀ ਨੇ ਉਸਨੂੰ ਇਨਸਾਫ ਨਹੀਂ ਦਿੱਤਾ। ਬਾਅਦ ਵਿਚ ਉਹ ਇਨਸਾਫ ਲਈ ਭਟਕਦਾ ਰਿਹਾ ਅਤੇ ਹੁਣ ਇਹ ਮਾਮਲਾ ਦਰਜ ਹੋਇਆ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਕਈ ਪੰਚਾਇਤਾਂ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ 30 ਲੱਖ ’ਚੋਂ 9 ਲੱਖ ਰੁਪਏ ਵਾਪਸ ਕਰ ਦਿੱਤੇ ਸੀ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News