ਦਿਨ-ਦਿਹਾੜੇ ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਲੱਖਾਂ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਲੈ ਕੇ ਫਰਾਰ
Thursday, Aug 15, 2024 - 04:29 PM (IST)
ਆਦਮਪੁਰ (ਰਣਦੀਪ)- ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਚੁਖਿਆਰਾ ਦੇ ਇਕ ਘਰ ਨੂੰ ਚੋਰ ਦਿਨ-ਦਿਹਾੜੇ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਐੱਫ਼. ਸੀ. ਆਈ. ਦੇ ਸੇਵਾ ਮੁਕਤ ਇੰਸਪੈਕਟਰ ਹਰਭਜਨ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕੇ ਉਹ ਆਪਣੇ ਨੂੰਹ-ਪੁੱਤ ਨਾਲ ਘਰ ’ਚ ਰਹਿੰਦੇ ਨੇ ਅਤੇ ਉਸ ਦਾ ਬੇਟਾ ਬੈਂਕ ’ਚ ਨੌਕਰੀ ਕਰਦਾ ਹੈ ਤੇ ਉਹ ਡਿਊਟੀ ’ਤੇ ਗਿਆ ਹੋਇਆ ਸੀ। ਉਹ ਬੁੱਧਵਾਰ ਕਰੀਬ 1.30 ਤੋਂ 2 ਵਜੇ ਆਪਣੀ ਨੂੰਹ ਨਾਲ ਲਾਗਲੇ ਪਿੰਡ ਕਠਾਰ ਬੈਂਕ ਗਏ ਸਨ, ਜਦ ਉਨ੍ਹਾਂ ਵਾਪਸ ਆ ਕੇ ਘਰ ਦਾ ਮੇਨ ਗੇਟ ਖੋਲ੍ਹਿਆ ਤਾਂ ਵੇਖਿਆ ਕਿ ਘਰ ਦੇ ਅੰਦਰ ਤਿੰਨੋਂ ਕਮਰਿਆਂ ਦੇ ਦਰਵਾਜੇ ਖੁੱਲ੍ਹੇ ਹੋਏ ਸਨ ਅਤੇ ਅੰਦਰ ਅਲਮਾਰੀਆਂ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਉਨ੍ਹਾਂ ਦੇ ਲਾਕਰਾਂ ’ਚ ਪਏ ਕਰੀਬ ਢਾਈ ਲੱਖ ਦੀ ਕੀਮਤ ਦੇ ਗਹਿਣੇ ਅਤੇ ਕਰੀਬ ਡੇਢ ਲੱਖ ਦੀ ਨਕਦੀ ਤੇ ਇਕ ਬੈਗ ’ਚ ਪਏ ਪਾਸਪੋਰਟ, ਬੈਂਕ ਦੀਆਂ ਕਾਪੀਆਂ, ਆਧਾਰ ਕਾਰਡ, ਐੱਫ਼. ਡੀ. ਦੇ ਕਾਗਜ਼-ਪੱਤਰ ਅਤੇ ਹੋਰ ਸਾਮਾਨ ਗਾਇਬ ਸਨ।
ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਦਾ ਈਸੜੂ 'ਚ ਸ਼ਕਤੀ ਪ੍ਰਦਰਸ਼ਨ, ਬਾਗੀ ਧੜੇ 'ਤੇ ਬੋਲਿਆ ਵੱਡਾ ਹਮਲਾ
ਉਨ੍ਹਾਂ ਤੁਰੰਤ ਇਸ ਦੀ ਸੂਚਨਾ ਆਦਮਪੁਰ ਪੁਲਸ ਨੂੰ ਦਿੱਤੀ। ਚੋਰਾਂ ਨੇ ਉਨ੍ਹਾਂ ਦੇ ਘਰ ਦੀ ਬਾਹਰਲੀ ਕੰਧ ਟੱਪ ਕੇ ਅੰਦਰ ਜਾ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੇ ਵਾਰਦਾਤ ਵਾਲੀ ਥਾਂ ’ਤੇ ਜਾ ਕੇ ਜਾਂਚ ਕਰਕੇ ਚੋਰੀ ਦਾ ਸ਼ਿਕਾਰ ਹੋਏ ਹਰਭਜਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਪੂਰੀ ਜਾਣਕਾਰੀ ਲੈ ਲਈ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਿੱਟੇ ਦਿਨ ਹੋਈ ਚੋਰੀ ਨੇ ਆਦਮਪੁਰ ਪੁਲਸ ਦੀ ਕਾਰਜਗੁਜ਼ਾਰੀ ’ਤੇ ਲਾਏ ਸਵਾਲੀਆ ਚਿੰਨ੍ਹ
ਜ਼ਿਕਰਯੋਗ ਹੈ ਕਿ ਅਜੇ ਬੀਤੇ ਮੰਗਵਵਾਰ ਨੂੰ ਇਕ ਦਿਨ ਪਹਿਲਾਂ ਹੀ ਆਜ਼ਾਦੀ ਦਿਵਸ ’ਤੇ ਆਦਮਪੁਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇਣ ਦਾ ਯਕੀਨ ਦੁਆਉਣ ਲਈ ਪੁਲਸ ਫਲੈਗ ਮਾਰਚ ਕੱਢਿਆ ਗਿਆ ਸੀ ਪਰ ਉਨ੍ਹਾਂ ਦੇ ਸੁਰੱਖਿਆ ਦੇ ਦਾਅਵੇ ਉਸ ਵੇਲੇ ਖ਼ੋਖਲੇ ਸਾਬਤ ਹੋਏ ਜਦ ਅਗਲੇ ਦਿਨ ਬੁੱਧਵਾਰ ਨੂੰ ਚੋਰ ਚਿੱਟੇ ਦਿਨ ਇਕ ਘਰ ਨੂੰ ਨਿਸ਼ਾਨਾ ਬਣਾ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
ਬਣਦੀ ਕਾਨੂੰਨੀ ਕਾਰਵਾਈ ਕਰਾਂਗੇ : ਡੀ. ਐੱਸ. ਪੀ. ਸੁਮਿਤ ਸੂਦ
ਇਸ ਮਾਮਲੇ ਸਬੰਧੀ ਜਦ ਡੀ. ਐੱਸ. ਪੀ. ਸਬ-ਡਿਵੀਜ਼ਨ ਆਦਮਪੁਰ ਸੁਮਿਤ ਸੂਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਗੱਲ ਆ ਗਈ ਹੈ ਤੇ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪਰ ਉਨ੍ਹਾਂ ਵੱਲੋਂ ਸੁਰੱਖਿਆ ਦੇਣ ਲਈ ਕੱਢੇ ਗਏ ਫਲੈਗ ਕੋਈ ਜਵਾਬ ਨਹੀ ਦਿੱਤਾ ਗਿਆ, ਜਿਸ ਨਾਲ ਇਹ ਲੱਗਦਾ ਹੈ ਕੇ ਲੋਕਾਂ ਦੀ ਸੁਰੱਖਿਆ ਹੁਣ ਪੁਲਸ ਦੀ ਜਗ੍ਹਾ ਰੱਬ ਦੇ ਆਸਰੇ ਹੈ।
ਇਹ ਵੀ ਪੜ੍ਹੋ- ਲੁਧਿਆਣਾ 'ਚ ਮੰਤਰੀ ਬਲਕਾਰ ਸਿੰਘ ਨੇ ਲਹਿਰਾਇਆ ਤਿਰੰਗਾ, ਸ਼ਹੀਦਾਂ ਨੂੰ ਯਾਦ ਕਰਦਿਆਂ ਆਖੀਆਂ ਇਹ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ