ਚੋਰਾਂ ਨੇ ਇਕ ਰਾਤ ’ਚ 2 ਸਰਕਾਰੀ ਸਕੂਲਾਂ ’ਚ ਕੀਤੀ ਚੋਰੀ

Saturday, Mar 02, 2024 - 12:59 PM (IST)

ਚੋਰਾਂ ਨੇ ਇਕ ਰਾਤ ’ਚ 2 ਸਰਕਾਰੀ ਸਕੂਲਾਂ ’ਚ ਕੀਤੀ ਚੋਰੀ

ਅਲਾਵਲਪੁਰ (ਬੰਗੜ)- ਪੁਲਸ ਥਾਣਾ ਆਦਮਪੁਰ ਅਧੀਨ ਆਉਂਦੀ ਪੁਲਸ ਚੌਕੀ ਅਲਾਵਲਪੁਰ ਦੇ ਇਲਾਕੇ ’ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੀ ਰਾਤ ਚੋਰਾਂ ਵੱਲੋਂ ਨਜ਼ਦੀਕੀ ਪਿੰਡ ਜਗਰਾਵਾਂ ਤੇ ਪਿੰਡ ਦੂਹੜੇ ਦੇ ਸਰਕਾਰੀ ਸਮਾਰਟ ਸਕੂਲਾਂ ’ਚੋਂ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਸਕੂਲ ਟੀਚਰ ਸਰਬਜੀਤ ਨੇ ਦੱਸਿਆ ਕਿ ਪਿੰਡ ਜਗਰਾਵਾਂ ਦੇ ਸਰਕਾਰੀ ਸਮਾਰਟ ਸਕੂਲ ’ਚੋਂ ਇਕ ਇਨਵਰਟਰ, ਇਕ ਬੈਟਰੀ, ਇਕ ਐੱਲ.ਈ.ਡੀ., ਡੀ.ਵੀ. ਆਰ. ਚੋਰੀ ਕਰ ਲਿਆ ਗਿਆ ਤੇ ਚੋਰਾਂ ਨੇ ਸਕੂਲ ’ਚ ਲੱਗੇ ਕੈਮਰਿਆਂ ਨੂੰ ਨੁਕਸਾਨ ਵੀ ਪਹੁੰਚਾਇਆ, ਜਿਸ ਕਾਰਨ ਲੱਗਭਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

PunjabKesari
ਇਸ ਦੇ ਨਾਲ ਹੀ ਕੁਝ ਦੂਰੀ ’ਤੇ ਸਥਿਤ ਪਿੰਡ ਦੂਹੜੇ ਦੇ ਸਰਕਾਰੀ ਸਮਾਰਟ ਸਕੂਲ ’ਚ ਵੀ ਚੋਰਾਂ ਵੱਲੋਂ ਸਾਮਾਨ ਚੋਰੀ ਕੀਤਾ ਗਿਆ। ਇਸ ਸਬੰਧੀ ਹੈੱਡ ਟੀਚਰ ਸਪਨਾ ਨੇ ਦੱਸਿਆ ਕਿ ਪਿੰਡ ਦੂਹੜੇ ਦੇ ਸਰਕਾਰੀ ਸਮਾਰਟ ਸਕੂਲ ’ਚੋਂ ਇਕ ਇਨਵਰਟਰ, ਇਕ ਬੈਟਰੀ, ਇਕ ਐੱਲ.ਈ.ਡੀ. ਤੇ ਇਕ ਡੀ.ਵੀ. ਆਰ. ਚੋਰੀ ਕੀਤਾ ਗਿਆ ਹੈ ਤੇ ਸਕੂਲ ’ਚ ਲੱਗੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਲੱਗਭਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੁਲਸ ਚੌਕੀ ਅਲਾਵਲਪੁਰ ਨੂੰ ਸੂਚਨਾ ਦਿੱਤੀ ਗਈ ਹੈ।


author

Aarti dhillon

Content Editor

Related News