ਚੋਰਾਂ ਦੇ ਹੌਂਸਲੇ ਬੁਲੰਦ, ਲੋਹੀਆਂ ਥਾਣੇ ਤੋਂ ਕੁਝ ਹੀ ਦੂਰੀ ''ਤੇ 7 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਕੀਤਾ ਹੱਥ ਸਾਫ਼

Tuesday, Jul 02, 2024 - 04:41 PM (IST)

ਚੋਰਾਂ ਦੇ ਹੌਂਸਲੇ ਬੁਲੰਦ, ਲੋਹੀਆਂ ਥਾਣੇ ਤੋਂ ਕੁਝ ਹੀ ਦੂਰੀ ''ਤੇ 7 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਕੀਤਾ ਹੱਥ ਸਾਫ਼

ਲੋਹੀਆਂ (ਸੁਭਾਸ਼ ਸੱਦੀ,ਮਨਜੀਤ)- ਬੀਤੀ ਰਾਤ ਚੋਰਾਂ ਨੇ ਥਾਣਾ ਲੋਹੀਆਂ ਦੇ ਨੇੜਲੀਆਂ 7 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੰਦਰਿਆਂ ਸਮੇਤ ਸ਼ਟਰ ਤੋੜ ਕੇ ਸ਼ਰੇਆਮ ਚੋਰੀਆਂ ਕੀਤੀਆਂ ਤੇ ਪੁਲਸ ਪ੍ਰਸ਼ਾਸ਼ਨ ਨੂੰ ਚੈਲੰਜ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਜਦਕਿ ਚੋਰਾਂ ਵੱਲੋਂ ਦੁਕਾਨਾਂ ਵਿੱਚ ਪਏ ਸਾਮਾਨ ਨੂੰ ਹੱਥ ਤੱਕ ਨਹੀਂ ਲਗਾਇਆ।

ਸੀ. ਸੀ. ਟੀ. ਵੀ. ਕੈਮਰਿਆਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ 22-24 ਵਰਿਆਂ ਦੇ ਨੋਜਵਾਨਾਂ ਦਾ ਇਹ ਕਾਰਾ ਹੈ ਤੇ ਉਕਤ ਚੋਰਾਂ ਨੇ ਮੂੰਹ ਲਪੇਟੇ ਹੋਏ ਸਨ। ਲੋਹੀਆਂ ਸ਼ਹਿਰ 'ਚ ਪੁਲਸ ਮੁਲਾਜ਼ਮਾਂ ਦੀ ਬਹੁਤ ਹੀ ਘੱਟ ਨਫਰੀ ਕਾਰਣ ਇੱਥੇ ਚੋਰੀਆਂ ਹੋਣੀਆਂ ਆਮ ਜਿਹੀ ਗੱਲ ਹੋ ਗਈ ਹੈ। ਇਹ ਚੋਰੀਆਂ ਤੜਕੇ ਤਿੰਨ ਵਜੇ ਦੇ ਕਰੀਬ ਹੋਈਆਂ ਜਾਪ ਰਹੀਆਂ ਹਨ ਜਦਕਿ ਥਾਣਾ ਲੋਹੀਆਂ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਰਾਤ ਇੱਕ ਵਜੇ ਘਰਾਂ ਨੂੰ ਨਾਕਾ ਖ਼ਤਮ ਕਰਕੇ ਗਏ ਸਨ। 
ਇਹ ਵੀ ਪੜ੍ਹੋ- ਲੋਕ ਸਭਾ 'ਚ ਅੰਮ੍ਰਿਤਪਾਲ ਦੇ ਹੱਕ 'ਚ ਬੋਲੇ ਹਰਸਿਮਰਤ ਬਾਦਲ, ਆਖੀਆਂ ਵੱਡੀਆਂ ਗੱਲਾਂ

ਚੋਰੀਆਂ ਹੋਣ  ਸਮੇਂ ਪਤਾ ਲਗਾ ਜਦੋਂ ਕੁਝ ਲੋਕ ਧਾਰਮਿਕ ਸਥਾਨਾਂ ਨੂੰ ਜਾ ਰਹੇ ਸਨ ਤੇ ਉਨ੍ਹਾਂ ਨੇ ਪਹਿਰੇਦਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ।  ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਪੁਲਸ ਮੁਲਾਜ਼ਮ ਅਵਤਾਰ ਸਿੰਘ ਦੇ ਘਰ ਅਗਲੇ ਹਿੱਸੇ ‘ਚ ਦਿੱਤੀ ਕਿਰਾਏ 'ਤੇ ਦਿੱਤੀ ਦੁਕਾਨ ਗ੍ਰਾਮ ਸੁਵਿਧਾ ਡਿਜੀਟਲ ਸੈਂਟਰ ਦਾ ਸ਼ਟਰ ਤੋੜ ਤੇ ਉਥੋਂ 40 ਹਜ਼ਾਰ ਰੁਪਏ ਚੋਰੀ ਕੀਤੇ ਜਦਕਿ ਉਸ ਦੇ ਨਾਲ ਹੀ ਏਕਮ ਫੂਡ ਤੋਂ 4 ਹਜ਼ਾਰ ਰੁਪਏ ਦੀ ਚੋਰੀ ਕੀਤੀ। ਜਿਸ ਤੋਂ ਬਾਅਦ ਇਹ ਚੋਰ ਜਿੰਨਾਂ ਦੀ ਗਿਣਤੀ 3-4 ਦੱਸੀ ਜਾ ਰਹੀ ਹੈ ਨੇ ਥਾਣੇ ਤੋਂ ਭਗਤ ਸਿੰਘ ਚੌਕ ਜਾਂਦੇ ਹੋਏ ਮੁੱਖ ਸੜਕ 'ਤੇ ਹੀ ਧਾਲੀਵਾਲ ਮੈਡੀਕਲ ਸਟੋਰ, ਰਾਜਵੀਰ ਰੈਡੀਮੇਡ ਸਟੋਰ, ਬਰਜਿੰਦਰ ਰੈਡੀਮੇਡ ਸਟੋਰ, ਸੁਰਿੰਦਰਾ ਇਲੈਕਟਰੀਕਲਜ ਦੀਆਂ ਦੁਕਾਨਾਂ ਦੇ ਸ਼ਟਰ ਕੱਸੇ ਮਸ਼ੀਨ ਨਾਲ ਤੋੜ ਕੇ ਕ੍ਰਮਵਾਰ 33 ਹਜ਼ਾਰ, 22 ਹਜ਼ਾਰ, 3 ਹਜ਼ਾਰ ਤੇ 33 ਹਜ਼ਾਰ ਰੁਪਏ ਦੀ ਨਗਦੀ ਚੋਰੀ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਚੋਰਾਂ ਨੇ ਇੰਦਰਾ ਦਾਣਾ ਮੰਡੀ ਦੇ ਨਜ਼ਦੀਕ ਦਿੱਲੀ ਪੈਸਟੀਸਾਈਡਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਐੱਲ. ਸੀ. ਡੀ. ਅਤੇ ਪੰਜ ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਡਰੱਗ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਸਣੇ ਤਿੰਨ ਤਸਕਰ ਗ੍ਰਿਫ਼ਤਾਰ

ਬਾਅਦ 'ਚ ਰੋਹ ਵਿੱਚ ਆਏ ਹੋਏ ਵਪਾਰੀਆਂ ਨੇ ਵਪਾਰ ਮੰਡਲ ਲੋਹੀਆਂ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ, ਮਨਿਆਰੀ ਯੂਨੀਅਨ, ਸਰਾਫਾ ਯੂਨੀਅਨ ਤੇ ਕਰਿਆਨਾ ਯੂਨੀਅਨ ਦੇ ਵਪਾਰੀਆਂ ਨੇ ਐੱਸ. ਐੱਚ. ਓ. ਲੋਹੀਆਂ ਬਖਸ਼ੀਸ਼ ਸਿੰਘ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜਿਆ ਜਾਵੇ ਤੇ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ ਜਾਵੇ। ਜਦਕਿ ਸ਼ਹਿਰ ਵਿੱਚ ਦੋਬਾਰਾ ਤੋਂ ਪੀ. ਸੀ. ਆਰ. ਦੀ ਟੀਮ ਦੀ ਨਿਯੁਕਤੀ ਕਰਨ ਦੀ ਵੀ ਮੰਗ ਵਪਾਰੀਆਂ ਵੱਲੋਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News