ਜਲੰਧਰ ਵਿਖੇ ਇਸ ਵਾਰ ਕੌਂਸਲਰ ਹਾਊਸ ’ਚ 60 ਦੇ ਲਗਭਗ ਨਵੇਂ ਚਿਹਰੇ ਹੋਣਗੇ
Monday, Dec 23, 2024 - 01:30 PM (IST)
ਜਲੰਧਰ (ਖੁਰਾਣਾ)–ਸੁਪਰੀਮ ਕੋਰਟ ਦੇ ਹੁਕਮਾਂ ’ਤੇ ਨਗਰ ਨਿਗਮ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਅਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣ ’ਚ ਕੁਝ ਸਮਾਂ ਲੱਗ ਸਕਦਾ ਹੈ। ਉਂਝ ਵੀ ਹੁਣ ਨਵੇਂ ਕੌਂਸਲਰ ਹਾਊਸ ਦੇ ਗਠਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਨਵੇਂ ਕੌਂਸਲਰ ਹਾਊਸ ਦੀ ਗੱਲ ਕਰੀਏ ਤਾਂ 60 ਦੇ ਲਗਭਗ ਚਿਹਰੇ ਅਜਿਹੇ ਹੋਣਗੇ, ਜਿਹੜੇ ਕੌਂਸਲਰ ਪੱਧਰ ਦੀ ਸਿਆਸਤ ’ਚ ਬਿਲਕੁਲ ਨਵੇਂ ਹਨ ਅਤੇ ਪਹਿਲੀ ਵਾਰ ਕੌਂਸਲਰ ਚੁਣੇ ਗਏ ਹਨ। ਨਵੇਂ ਕੌਂਸਲਰ ਹਾਊਸ ’ਚ ਲਗਭਗ 14 ਚਿਹਰੇ ਅਜਿਹੇ ਹਨ, ਜੋ ਤੀਜੀ ਵਾਰ ਜਾਂ ਉਸ ਤੋਂ ਵੱਧ ਵਾਰ ਕੌਂਸਲਰ ਹਾਊਸ ’ਚ ਕਦਮ ਰੱਖਣ ਵਾਲੇ ਹਨ। ਨਵੇਂ ਹਾਊਸ ’ਚ ਸੈਂਟਰਲ ਟਾਊਨ ਵਾਰਡ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ ਉਮਾ ਬੇਰੀ ਨੂੰ ਸਭ ਤੋਂ ਪੁਰਾਣੀ ਕੌਂਸਲਰ ਮੰਨਿਆ ਜਾ ਰਿਹਾ ਹੈ। ਉਹ ਅਤੇ ਉਨ੍ਹਾਂ ਦੇ ਪਤੀ ਇਸ ਹਾਊਸ ਨੂੰ ਮਿਲਾ ਕੇ 6ਵੀਂ ਵਾਰ ਕੌਂਸਲਰ ਚੁਣੇ ਗਏ ਹਨ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਉਥੇ ਹੀ, ਬਲਰਾਜ ਠਾਕੁਰ ਅਤੇ ਕੰਵਲਜੀਤ ਕੌਰ ਗੁੱਲੂ (ਜੋ ਦੋਵੇਂ ਹੀ ਕਾਂਗਰਸੀ ਹਨ) ਪੰਜਵੀਂ ਵਾਰ ਕੌਂਸਲਰ ਹਾਊਸ ’ਚ ਕਦਮ ਰੱਖਣ ਜਾ ਰਹੇ ਹਨ। ਇਸੇ ਤਰ੍ਹਾਂ ਸ਼੍ਰੀਮਤੀ ਅਰੁਣਾ ਅਰੋੜਾ ਅਤੇ ਗੁਰਨਾਮ ਸਿੰਘ ਮੁਲਤਾਨੀ ਚੌਥੀ ਵਾਰ ਕੌਂਸਲਰ ਹਾਊਸ ’ਚ ਆਉਣਗੇ। ਜਿਹੜੇ ਆਗੂ ਤੀਜੀ ਵਾਰ ਕੌਂਸਲਰ ਚੁਣੇ ਗਏ ਹਨ, ਉਨ੍ਹਾਂ ’ਚ ਅਮਿਤ ਢੱਲ, ਪਵਨ ਕੁਮਾਰ, ਬੰਟੀ ਨੀਲਕੰਠ, ਸਰਬਜੀਤ ਕੌਰ ਬਿੱਲਾ, ਅਮਿਤ ਸਿੰਘ ਸੰਧਾ, ਰਿੰਪੀ ਪ੍ਰਭਾਕਰ, ਰੀਨਾ ਕੌਰ ਅਤੇ ਅਨੂਪ ਕੌਰ ਆਦਿ ਸ਼ਾਮਲ ਹਨ। ਬਸਤੀ ਗੁਜ਼ਾਂ ਤੋਂ ਜਿੱਤੀ ਨੇਹਾ ਮਿੰਟੂ ਇਕ ਅਜਿਹੀ ਕੌਂਸਲਰ ਬਣੇ ਹਨ, ਜਿਨ੍ਹਾਂ ਦੇ ਪਰਿਵਾਰ ’ਚੋਂ ਹਰ ਵਾਰ ਨਵਾਂ ਮੈਂਬਰ ਕੌਂਸਲਰ ਦੀ ਚੋਣ ਜਿੱਤ ਰਿਹਾ ਹੈ। ਉਹ ਵੀ ਆਪਣੇ ਪਰਿਵਾਰ ਵੱਲੋਂ ਪੰਜਵੀਂ ਵਾਰ ਹਾਊਸ ’ਚ ਕਦਮ ਰੱਖਣ ਜਾ ਰਹੇ ਹਨ।
ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਬੱਸਾਂ ਨੂੰ ਲੈ ਕੇ ਮਿਲੇਗੀ ਇਹ ਵੱਡੀ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8