ਨਸ਼ੇ ਦੀ ਪੂਰਤੀ ਲਈ ਟੂਟੀਆਂ ਚੋਰੀ ਕਰ ਕੇ ਫਰਾਰ
Monday, Nov 26, 2018 - 06:16 AM (IST)

ਜਲੰਧਰ, (ਮਹੇਸ਼)- ਜਲੰਧਰ-ਫਗਵਾੜਾ ਰੋਡ ’ਤੇ ਨਸ਼ੇ ਦੀ ਪੂਰਤੀ ਲਈ ਟੂਟੀਆਂ ਚੋਰੀ ਕਰਨ ਵਾਲਾ ਗਿਰੋਹ ਕਾਫੀ ਸਰਗਰਮ ਹੈ। ਐਤਵਾਰ ਦੀ ਗੱਲ ਕਰੀਏ ਤਾਂ ਇਸੇ ਰੋਡ ’ਤੇ ਇਕ ਪੈਟਰੋਲ ਪੰਪ ’ਤੇ ਦਿਨ ਦਿਹਾੜੇ ਚੋਰ ਬਾਥਰੂਮ ’ਚ ਦਾਖਲ ਹੋ ਕੇ 2 ਟੂਟੀਆਂ ਲਾਹ ਕੇ ਫਰਾਰ ਹੋ ਗਏ। ਹਾਲਾਂਕਿ ਇਸ ਸਬੰਧ ’ਚ ਪੈਟਰੋਲ ਪੰਪ ਦੇ ਮਾਲਕ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਨਸ਼ੇ ਦੇ ਆਦੀ ਨੌਜਵਾਨ ਪੈਟਰੋਲ ਪੰਪ ’ਤੇ ਤੇਲ ਪੁਆਉਣ ਦੇ ਬਹਾਨੇ ਆਉਂਦੇ ਹਨ ਤੇ ਉਥੇ ਹੀ ਬਾਥਰੂਮ ’ਚ ਨਸ਼ਾ ਕਰ ਕੇ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਕਈ ਵਾਰ ਬਾਥਰੂਮ ’ਚ ਨਸ਼ੇ ਦੇ ਇਸਤੇਮਾਲ ਵਾਲਾ ਸਾਮਾਨ ਵੀ ਉਥੇ ਹੀ ਛੱਡ ਜਾਂਦੇ ਹਨ।