ਚੋਰਾਂ ਨੇ ਇਕੋ ਰਾਤ 4 ਘਰਾਂ 'ਚ ਕੀਤੇ ਹੱਥ ਸਾਫ਼, ਦੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

Friday, Jun 23, 2023 - 07:49 PM (IST)

ਚੋਰਾਂ ਨੇ ਇਕੋ ਰਾਤ 4 ਘਰਾਂ 'ਚ ਕੀਤੇ ਹੱਥ ਸਾਫ਼, ਦੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ (ਸੋਨੂੰ) : ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਨਿੱਝਰਾਂ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਵਿੱਚ ਘੁੰਮਦੇ 5 ਅਣਪਛਾਤੇ ਵਿਅਕਤੀਆਂ ਦੇ ਹੱਥਾਂ 'ਚ ਤੇਜ਼ ਹਥਿਆਰ ਲਈ ਦੇਖੇ ਗਏ। ਇਨ੍ਹਾਂ ਲੁਟੇਰਿਆਂ ਨੇ ਪਿੰਡ ਵਿੱਚ ਇਕੋ ਰਾਤ 4 ਚੋਰੀਆਂ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਜਿੰਮ ਮਾਲਕ ਵੱਲੋਂ ਨਾਬਾਲਗ ਲੜਕੇ ਨਾਲ ਬਦਫੈਲੀ

ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਮੈਂਬਰ ਪੰਚਾਇਤ ਨਿੱਝਰਾਂ ਨੇ ਦੱਸਿਆ ਕਿ ਸਵੇਰੇ 3 ਤੋਂ 4 ਵਜੇ ਦੇ ਕਰੀਬ 5 ਵਿਅਕਤੀ ਜੋ ਮੂੰਹ ਬੰਨ੍ਹੀ ਹੱਥਾਂ 'ਚ ਤੇਜ਼ ਹਥਿਆਰ ਲਈ ਪਿੰਡ ਵਿੱਚ ਘੁੰਮਦੇ ਦੇਖੇ ਗਏ, ਵੱਲੋਂ ਪਹਿਲਾਂ ਇਕ ਐੱਨਆਰਆਈ ਦੀ ਕੋਠੀ 'ਚੋਂ ਕੱਪੜੇ ਅਤੇ ਇਲੈਕਟ੍ਰੋਨਿਕ ਸਾਮਾਨ ਚੋਰੀ ਕੀਤਾ ਗਿਆ, ਫਿਰ ਦੂਜੇ ਪਾਸੇ ਘਰ 'ਚ ਰਹਿ ਰਹੀ ਇਕੱਲੀ ਔਰਤ ਜਿਸ ਦੇ ਘਰ ਦੀ ਖਿੜਕੀ ਤੋੜ ਦਾਖਲ ਹੋਏ, ਕੋਲੋਂ ਸੋਨੇ ਦੀ ਚੇਨ ਤੇ 8 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਤੇ ਜਾਂਦੇ ਹੋਏ ਪਿੰਡ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਗਏ।

ਇਹ ਵੀ ਪੜ੍ਹੋ : ਸਰਹੱਦ ਪਾਰ ਨਸ਼ਾ ਤਸਕਰੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼, 2 ਕਾਰਕੁੰਨ ਪਿਸਤੌਲਾਂ ਸਮੇਤ ਕਾਬੂ

ਇਸ ਸਬੰਧੀ ਜਦੋਂ ਥਾਣਾ ਲਾਂਬੜਾ ਦੇ ਐੱਸਐੱਚਓ ਅਮਨ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਿੱਝਰਾਂ 'ਚ 5 ਵਿਅਕਤੀ ਹੱਥਾਂ 'ਚ ਹਥਿਆਰ ਲਈ ਘੁੰਮ ਰਹੇ ਹਨ, ਜਿਨ੍ਹਾਂ ਵੱਲੋਂ 3 ਘਰਾਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News