ਕਾਰਗਿਲ ਸ਼ਹੀਦ ਦੇ ਘਰ ਚੋਰਾਂ ਨੇ ਮਾਰਿਆ ਡਾਕਾ, ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ

Friday, Jul 12, 2024 - 03:02 AM (IST)

ਹਾਜੀਪੁਰ (ਜੋਸ਼ੀ) : ਚੋਰਾਂ ਵੱਲੋਂ ਤਲਵਾੜਾ ਵਿਖੇ 4 ਘਰਾਂ 'ਚ ਚੋਰੀ ਕੀਤੇ ਜਾਣ ਦੇ ਸਮਾਚਾਰ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਹਾਜੀਪੁਰ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਨੰਗਲ-ਬਿਹਾਲਾਂ ਵਿਖੇ ਕਾਰਗਿਲ ਸ਼ਹੀਦ ਦੇ ਘਰ ਤੋਂ ਅਤੇ ਪਿੰਡ ਰਣਸੋਤਾ ਦੇ ਇੱਕ ਹੋਰ ਘਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਦੀ ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ.ਕੈਮਰੇ 'ਚ ਕੈਦ ਹੋ ਗਈਆਂ ਹਨ। 

ਇਲਾਕੇ 'ਚ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਦੇ ਕਾਰਣ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਨੰਗਲ-ਬਿਹਾਲਾਂ ਵਿਖੇ ਕਾਰਗਿਲ ਸ਼ਹੀਦ ਪਵਨ ਸਿੰਘ ਦੇ ਘਰ ਹੋਈ ਚੋਰੀ ਦੀ ਘਟਨਾਂ ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸ਼ਹੀਦ ਪਵਨ ਸਿੰਘ ਦੇ ਭਰਾ ਪ੍ਰਵੀਨ ਸਿੰਘ ਪੁੱਤਰ ਠਾਕੁਰ ਜੋਗਿੰਦਰ ਸਿੰਘ ਨੇ ਦਸਿਆ ਹੈ ਕਿ ਰਾਤ ਸਮੇਂ ਘਰ 'ਚ ਉਸ ਦੀ ਮਾਤਾ ਅਤੇ ਪਤਨੀ ਸਨ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ 'ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਚੋਰ ਘਰ ਦੇ ਪਿੱਛੇ ਤੋਂ ਖਿੜਕੀ ਦੀ ਗਰਿੱਲ ਤੋੜ ਕੇ ਘਰ ਅੰਦਰ ਦਾਖਿਲ ਹੋ ਗਏ ਤੇ ਕਮਰੇ 'ਚ ਪਈ ਗੋਦਰੇਜ ਦੀ ਅਲਮਾਰੀ, ਟਰੰਕ ਅਤੇ ਬੈੱਡ ਵਗੈਰਾ ਦੀ ਤਲਾਸ਼ੀ ਲਈ ਤੇ ਅੰਦਰ ਰੱਖੇ ਕਰੀਬ 20-25 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਇੱਕ ਲੱਖ ਰੁਪਏ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਪ੍ਰਵੀਨ ਸਿੰਘ ਨੇ ਅੱਗੇ ਦਸਿਆ ਕਿ ਚੋਰੀ ਦੀ ਘਟਨਾ ਦਾ ਉਸ ਦੀ ਮਾਤਾ ਅਤੇ ਪਤਨੀ ਨੂੰ ਸਵੇਰੇ ਪਤਾ ਲਗਿਆ ਜਦੋਂ ਉਨ੍ਹਾਂ ਨੇ ਸਵੇਰੇ ਉੱਠ ਕੇ ਕਮਰੇ ਦੇ ਤਾਲੇ ਖੋਲੇ ਤਾਂ ਦੇਖਿਆ ਕਿ ਕਮਰੇ 'ਚ ਸਾਰਾ ਸਮਾਨ ਖਿੱਲਰਿਆ ਪਿਆ ਸੀ। 

ਦੂਸਰੀ ਚੋਰੀ ਦੀ ਘਟਨਾ ਪਿੰਡ ਰਣਸੋਤਾ ਵਿਖੇ ਸੁਖਵੀਰ ਸਿੰਘ ਪੁੱਤਰ ਕਰਣ ਸਿੰਘ ਦੇ ਘਰ ਹੋਈ। ਇਸ ਚੋਰੀ ਦੀ ਘਟਨਾਂ 'ਚ ਵੀ ਚੋਰ ਘਰ ਦੀ ਪਿਛਲੀ ਖਿੜਕੀ ਤੋੜ ਕੇ ਘਰ ਅੰਦਰ ਦਾਖਿਲ ਹੋਏ ਅਤੇ ਘਰ ਦੀ ਤਲਾਸ਼ੀ ਲੈ ਕੇ ਘਰ ਅੰਦਰ ਰੱਖੇ ਕਰੀਬ 15 ਤੋਲੇ ਸੋਨੇ ਅਤੇ 200 ਗ੍ਰਾਮ ਚਾਂਦੀ ਦੇ ਗਹਿਣਿਆਂ ਦੇ ਨਾਲ ਘਰ 'ਚ ਰੱਖੇ 35-40 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਕੇ ਫਰਾਰ ਹੋ ਗਏ। ਇਨ੍ਹਾਂ ਦੋਨਾਂ ਚੋਰੀ ਦੀਆਂ ਘਟਨਾਵਾਂ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, 27 ਸਾਲ ਤੋਂ ਉੱਥੇ ਰਹਿ ਰਹੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News