ਕੁੱਤੇ ''ਤੇ ਜਾਨਲੇਵਾ ਹਮਲਾ ਕਰ ਕੇ ਕੀਤੀ ਲੱਖਾਂ ਦੀ ਚੋਰੀ, ਕਮਰੇ ਦੇ ਬਾਹਰ ਸੁੱਤੇ ਪਰਿਵਾਰ ਨੂੰ ਵੀ ਨਹੀਂ ਲੱਗੀ ਭਿਣਕ

05/25/2023 3:24:11 AM

ਨੰਗਲ (ਚੋਵੇਸ਼ ਲਟਾਵਾ): ਨੰਗਲ ਤਹਿਸੀਲ 'ਚ ਪੈਂਦੇ ਪਿੰਡ ਲੋਅਰ ਦਬਖੇੜਾ ਵਿਚ ਚੋਰਾਂ ਨੇ ਇਕ ਘਰ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਹੋਰ ਤਾਂ ਹੋਰ ਚੋਰਾਂ ਨੇ ਘਰ ਦੇ ਛੋਟੇ ਕੁੱਤੇ 'ਤੇ ਵੀ ਕੀਤਾ ਜਾਨਲੇਵਾ ਹਮਲਾ। ਚੋਰੀ ਦਾ ਸ਼ਿਕਾਰ ਹੋਏ ਜਗਤਾਰ ਸਿੰਘ ਨੇ ਕਿਹਾ ਕਿ ਉਹ ਚੋਰੀ ਵਾਲੇ ਕਮਰੇ ਦੇ ਬਾਹਰ ਹੀ ਸੁੱਤੇ ਸਨ। ਪਰ ਉਨ੍ਹਾਂ ਨੂੰ ਵੀ ਚੋਰਾਂ ਨੇ ਭਿਣਕ ਨਹੀਂ ਲੱਗਣ ਦਿੱਤੀ। ਹਾਲਾਂਕਿ ਉਹ ਰਾਤ ਨੂੰ ਸਿਹਤ ਠੀਕ ਨਾ ਹੋਣ ਕਰਕੇ ਕਈ ਵਾਰ ਉਠਦੇ ਨੇ।

ਇਹ ਖ਼ਬਰ ਵੀ ਪੜ੍ਹੋ - ਕਲਯੁਗੀ ਪੁੱਤ ਨੇ ਕਮਾਇਆ ਧ੍ਰੋਹ, ਪਿਓ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਿਆ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

ਉਨ੍ਹਾਂ ਕਿਹਾ ਕਿ ਉਹ ਦੇਰ ਰਾਤ ਜਦੋਂ ਆਪਣੇ ਛੋਟੇ ਕੁੱਤੇ ਨੂੰ ਦੇਖਣ ਲਈ ਉੱਠੇ। ਜਦੋਂ ਉਹ ਨਾ ਮਿਲਿਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ। ਜਦੋਂ ਉਨ੍ਹਾਂ ਨੇ ਘਰ ਦੇ ਪਿੱਛੇ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਕਮਰੇ ਦੀ ਬਾਰੀ ਟੁੱਟੀ ਸੀ ਤੇ ਕਮਰੇ ਅੰਦਰ ਅਲਮਾਰੀ ਵੀ ਖੁੱਲ੍ਹੀ ਸੀ ਤੇ ਪੂਰੀ ਤਰ੍ਹਾਂ ਖਲਾਰੀ ਹੋਈ ਸੀ। ਉਨ੍ਹਾਂ ਨੇ ਤਰੁੰਤ ਆਪਣੇ ਭਰਾਵਾਂ ਨੂੰ ਇਸ ਬਾਰੇ ਦੱਸਿਆ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਕੁਝ ਦੂਰ ਖੇਤਾਂ ਵਿਚ ਇਕ ਟਰੰਕ ਮਿਲ ਗਿਆ ਜਿਸ ਦਾ ਤਾਲਾ ਟੁੱਟਿਆ ਹੋਈਆ ਸੀ ਤੇ ਉਸ ਦਾ ਸਾਰਾ ਕੀਮਤੀ ਸਮਾਨ ਚੋਰੀ ਹੋ ਗਿਆ ਸੀ। ਘਰ ਦਾ ਪਾਲਤੂ ਛੋਟਾ ਕੁੱਤਾ ਵੀ ਖੇਤਾਂ ਵਿਚੋਂ ਮਿਲਿਆ ਜਿਸ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਜਿਸ ਦਾ ਡਾਕਟਰ ਨੂੰ ਬੁਲਾ ਕੇ ਇਲਾਜ ਕਰਵਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਦੁਨੀਆ 'ਚ ਕੋਰੋਨਾ ਤੋਂ ਵੀ ਖ਼ਤਰਨਾਕ ਮਹਾਮਾਰੀ ਫ਼ੈਲਣ ਦਾ ਖ਼ਤਰਾ! WHO ਨੇ ਦਿੱਤੀ ਚੇਤਾਵਨੀ

ਉਨ੍ਹਾਂ ਨੇ ਕਿਹਾ ਕਿ ਜਦੋਂ ਘਰ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਅਲਮਾਰੀ 'ਚੋਂ ਸਾਰੇ ਕੀਮਤੀ ਜੇਵਰਾਤ ਤੇ ਨਗਦੀ ਚੋਰੀ ਹੋ ਚੁੱਕੇ ਸਨ। ਜਿਸ ਕਾਰਨ ਉਨ੍ਹਾਂ ਦਾ ਲਗਭਗ 4 ਤੋਂ 5 ਲੱਖ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News