ਮਨੀ ਟਰਾਂਸਫ਼ਰ ਦੀ ਦੁਕਾਨ ’ਤੇ ਦਿਨ-ਦਿਹਾੜੇ ਚੋਰੀ, ਘਟਨਾ CCTV ’ਚ ਕੈਦ

Saturday, Jan 20, 2024 - 01:58 PM (IST)

ਜਲੰਧਰ (ਰਮਨ)–ਥਾਣਾ ਨੰਬਰ 3 ਦੇ ਇਲਾਕੇ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਕੋਲ ਮਨੀ ਟਰਾਂਸਫ਼ਰ ਦੀ ਦੁਕਾਨ ਨੂੰ ਦਿਨ-ਦਿਹਾੜੇ ਸ਼ਾਤਰ ਚੋਰ ਨੇ ਨਿਸ਼ਾਨਾ ਬਣਾਇਆ। ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਜਾਣਕਾਰੀ ਦਿੰਦਿਆਂ ਮਨੀ ਟਰਾਂਸਫ਼ਰ ਦੁਕਾਨ ਦੇ ਮਾਲਕ ਵਿਵੇਕ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਰੋਜ਼ਾਨਾ ਵਾਂਗ ਖਾਣਾ ਖਾਣ ਲਈ ਦਫ਼ਤਰ ਨੂੰ ਲਾਕ ਕਰਕੇ ਗਏ ਸਨ। ਇਸ ਦੌਰਾਨ ਜਦੋਂ ਕੁਝ ਸਮੇਂ ਬਾਅਦ ਉਹ ਵਾਪਸ ਆਏ ਤਾਂ ਵੇਖਿਆ ਕਿ ਦੁਕਾਨ ਦਾ ਲਾਕ ਟੁੱਟਾ ਹੋਇਆ ਸੀ ਅਤੇ ਗੱਲਾ ਖੁੱਲ੍ਹਾ ਹੋਇਆ ਸੀ ਅਤੇ ਪੈਸੇ ਗਾਇਬ ਸਨ।

ਇਸ ਦੌਰਾਨ ਸੀ. ਸੀ. ਟੀ. ਵੀ. ਚੈੱਕ ਕੀਤੇ ਤਾਂ ਉਸ ਵਿਚ ਇਕ ਵਿਅਕਤੀ ਦੁਕਾਨ ਵਿਚ ਆਉਂਦਾ ਵਿਖਾਈ ਦਿੱਤਾ ਪਰ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਦੁਕਾਨ ਮਾਲਕ ਅਨੁਸਾਰ ਚੋਰ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਚੋਰ ਨੇ ਡੀ. ਵੀ. ਆਰ. ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਡੀ. ਵੀ. ਆਰ. ਨਹੀਂ ਮਿਲਿਆ। ਇਸ ਦੌਰਾਨ ਚੋਰ ਕੈਸ਼ ਲੈ ਕੇ ਘਟਨਾ ਸਥਾਨ ਤੋਂ ਐਕਟਿਵਾ ’ਤੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਥਾਣਾ ਨੰਬਰ 3 ਦੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਜ਼ੀਬਿਲਟੀ ਰਹੀ 'ਜ਼ੀਰੋ', 4 ਤੱਕ ਤਾਪਮਾਨ ਤੇ AQI 303 'ਤੇ ਰਿਹਾ, ਟੁੱਟ ਰਹੇ ਨੇ ਰਿਕਾਰਡ

ਮੌਕੇ ’ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਿਦੱਤੀ ਹੈ। ਉਥੇ ਹੀ ਸੀ. ਸੀ. ਟੀ. ਵੀ. ਫੁਟੇਜ ਦੇਖਣ ’ਤੇ ਮਾਮਲਾ ਸ਼ੱਕੀ ਲੱਗ ਰਿਹਾ ਹੈ। ਕੁਝ ਵੀ ਕਹਿਣਾ ਜਲਦਬਾਜ਼ੀ ਹੈ ਕਿ ਚੋਰ ਕੀ ਲੈ ਕੇ ਭੱਜਿਆ, ਜੋ ਸੀ. ਸੀ. ਟੀ. ਵੀ. ਫੁਟੇਜ ਵਿਚ ਦਿਖਾਈ ਨਹੀਂ ਦੇ ਰਿਹਾ। ਇਕ ਨੌਜਵਾਨ ਦੁਕਾਨ ਅੰਦਰ ਆਉਂਦਾ ਹੈ ਪਰ ਕੁਝ ਲੈ ਕੇ ਜਾਂਦਾ ਵਿਖਾਈ ਨਹੀਂ ਦੇ ਰਿਹਾ ਅਤੇ ਬੜੇ ਆਰਾਮ ਨਾਲ ਬਾਹਰ ਜਾ ਰਿਹਾ ਹੈ। ਪੁਲਸ ਅਨੁਸਾਰ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਨੰਬਰ 3 ਦੇ ਮੁਖੀ ਰਾਜੇਸ਼ ਕੁਮਾਰ ਅਨੁਸਾਰ ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News