ਸਾਮਾਨ ਦੇ ਪੈਸੇ ਮੰਗਣ ’ਤੇ 3 ਨੌਜਵਾਨਾਂ ਨੇ ਦੁਕਾਨ ਮਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Thursday, Jul 25, 2024 - 04:25 PM (IST)
ਲਾਂਬੜਾ (ਵਰਿੰਦਰ)- ਲਾਂਬੜਾ ਥਾਣਾ ਅਧੀਨ ਪੈਂਦੇ ਲਾਂਬੜਾ ਬਾਜ਼ਾਰ ’ਚ 3 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਦੇ ਮੁਲਾਜ਼ਮ ਦਾਨਿਸ਼ ਨੇ ਦੱਸਿਆ ਕਿ ਉਹ ਆਪਣੇ ਮਾਲਕ ਸ਼ਮਿੰਦਰ ਪਾਲ ਨਾਲ ਦੁਕਾਨ 'ਤੇ ਮੌਜੂਦ ਸੀ, ਜਿੱਥੇ ਕਰੀਬ ਸਾਢੇ 9 ਵਜੇ 3 ਨੌਜਵਾਨ ਐਕਟਿਵਾ 'ਤੇ ਆਏ ਤੇ ਸਾਮਾਨ ਦੀ ਮੰਗ ਕਰਨ ਲੱਗੇ। ਸਾਮਾਨ ਦੇਣ ਤੋਂ ਬਾਅਦ ਜਦੋਂ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਮੰਗੇ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਤੁਰੰਤ ਇਸ ਬਾਰੇ ਮਾਲਕ ਨੂੰ ਸੂਚਿਤ ਕੀਤਾ ਅਤੇ ਦੁਕਾਨ ਮਾਲਕ ਨੇ ਤਿੰਨਾਂ ਨੂੰ ਦੁਕਾਨ ਤੋਂ ਬਾਹਰ ਜਾਣ ਲਈ ਕਿਹਾ। ਇਹ ਸੁਣ ਕੇ ਤਿੰਨੋਂ ਐਕਟਿਵਾ ਸਵਾਰ ਗੁੱਸੇ 'ਚ ਆ ਗਏ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨਦਾਰ ਦੇ ਮਾਲਕ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਟਰਾਂਸਫ਼ਾਰਮਰ 'ਤੇ ਚੜ੍ਹ ਕੇ ਬਿਜਲੀ ਠੀਕ ਕਰ ਰਹੇ ਲਾਈਨਮੈਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਇਸ ਘਟਨਾ ਦੀ ਸੂਚਨਾ ਏ. ਐੱਸ. ਆਈ. ਸੁਭਾਸ਼ ਕੁਮਾਰ ਨੂੰ ਦਿੱਤੀ ਗਈ ਅਤੇ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਏ. ਐੱਸ. ਆਈ. ਸੁਭਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਭਾਰਗੋ ਕੈਂਪ ਸਥਿਤ ਕਬੀਰ ਮੰਦਿਰ 'ਚ ਹੋਏ ਨਤਮਸਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।