ਦਾਦਾ ਕਾਲੋਨੀ ਵਿਖੇ ਦਫ਼ਤਰ ’ਚ ਦਾਖ਼ਲ ਹੋ ਕੇ ਲੁੱਟ ਕਰਨ ਵਾਲੇ ਮੁਲਜ਼ਮ ਨੇ ਕੀਤਾ ਸਰੰਡਰ, ਸਾਥੀ ਵੀ ਗ੍ਰਿਫ਼ਤਾਰ
Wednesday, Jun 26, 2024 - 12:26 PM (IST)
ਜਲੰਧਰ (ਜ. ਬ.)–ਲਗਭਗ 2 ਹਫ਼ਤੇ ਪਹਿਲਾਂ ਦਾਦਾ ਕਾਲੋਨੀ ਵਿਚ ਦੇਰ ਸ਼ਾਮ ਇਕ ਦਫ਼ਤਰ ਵਿਚ ਦਾਖ਼ਲ ਹੋ ਕੇ ਗੰਨ ਪੁਆਇੰਟ ’ਤੇ ਲੁੱਟਖੋਹ ਕਰਨ ਵਾਲੇ ਲੁਟੇਰਿਆਂ ਵਿਚੋਂ ਇਕ ਮੁਲਜ਼ਮ ਨੇ ਕੋਰਟ ਵਿਚ ਸਰੰਡਰ ਕਰ ਦਿੱਤਾ। ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਦੇ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਬਾਬਾ ਨਾਂ ਦੇ ਨਾਮੀ ਬਦਮਾਸ਼ ਸਮੇਤ 2 ਅਣਪਛਾਤੇ ਲੁਟੇਰਿਆਂ ਨੂੰ ਵੀ ਪੁਲਸ ਨੇ ਨਾਮਜ਼ਦ ਕਰ ਲਿਆ ਹੈ।
12 ਜੂਨ ਨੂੰ ਕੁਝ ਅਣਪਛਾਤੇ ਲੁਟੇਰਿਆਂ ਨੇ ਦਾਦਾ ਕਾਲੋਨੀ ਵਿਚ ਸਥਿਤ ਇਕ ਦਫ਼ਤਰ ਵਿਚ ਦਾਖ਼ਲ ਹੋ ਕੇ ਸਟਾਫ਼ ਨੂੰ ਗੰਨ ਪੁਆਇੰਟ ’ਤੇ ਬੰਦੀ ਬਣਾ ਕੇ ਗੱਲੇ ਵਿਚੋਂ 10 ਹਜ਼ਾਰ ਰੁਪਏ ਲੁੱਟ ਲਏ ਸਨ। ਇਸ ਤੋਂ ਇਲਾਵਾ ਮਹਿਲਾ ਸਟਾਫ ਕਰਮਚਾਰੀ ਦਾ ਪਰਸ, ਜਿਸ ਵਿਚ 17 ਹਜ਼ਾਰ ਰੁਪਏ ਅਤੇ ਮੋਬਾਈਲ ਸੀ, ਉਹ ਵੀ ਲੁੱਟ ਲਿਆ ਸੀ। ਪੁਲਸ ਨੇ ਦਫ਼ਤਰ ਦੇ ਸੰਚਾਲਕ ਜੈ ਪੁਰੀ ਨਿਵਾਸੀ ਸਤਰਾਂ ਮੁਹੱਲਾ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਵਿਚ ਇਕ ਮੁਲਜ਼ਮ ਕਰਣਜੀਤ ਸਿੰਘ ਨਿਵਾਸੀ ਕੋਟ ਬਾਬਾ ਦੀਪ ਸਿੰਘ ਨਗਰ ਦੀ ਪਛਾਣ ਹੋਈ। ਪੁਲਸ ਉਸਦੇ ਘਰ ਪੁੱਜੀ ਤਾਂ ਉਹ ਫ਼ਰਾਰ ਸੀ। ਪੁਲਸ ਨੇ ਉਸ ਦੇ ਪਰਿਵਾਰ ’ਤੇ ਕਾਫ਼ੀ ਦਬਾਅ ਬਣਾਇਆ ਹੋਇਆ ਸੀ, ਜਿਸ ਕਾਰਨ ਕਰਣਜੀਤ ਸਿੰਘ ਨੇ ਅਦਾਲਤ ਵਿਚ ਸਰੰਡਰ ਕਰ ਦਿੱਤਾ।
ਵੱਡੀ ਖ਼ਬਰ: ਪਾਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਦਿੱਤੀ ਮਨਜ਼ੂਰੀ
ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਵਿਖਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਬਿੱਟੂ ਉਰਫ਼ ਗੋਲਾ ਨਿਵਾਸੀ ਕੋਟ ਬਾਬਾ ਦੀਪ ਸਿੰਘ ਨਗਰ ਦਾ ਨਾਂ ਲਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਕੋਲੋਂ ਲੁੱਟ ਵਿਚ ਵਰਤਿਆ ਕੋਈ ਹਥਿਆਰ, ਨਕਦੀ ਜਾਂ ਮੋਬਾਈਲ ਫੋਨ ਬਰਾਮਦ ਨਹੀਂ ਹੋਇਆ। ਇਸ ਮਾਮਲੇ ਵਿਚ ਨਾਮੀ ਬਦਮਾਸ਼ ਪ੍ਰਿੰਸ ਬਾਬਾ ਦਾ ਨਾਂ ਸਾਹਮਣੇ ਆਇਆ ਹੈ, ਜੋ ਇਸ ਮਾਮਲੇ ਦਾ ਕਿੰਗਪਿਨ ਸੀ। ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਨੇ ਹੀ ਇਸ ਲੁੱਟ ਦੀ ਪਲਾਨਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਪ੍ਰਿੰਸ ਬਾਬਾ ਅਤੇ ਉਸਦੇ 2 ਹੋਰ ਅਣਪਛਾਤੇ ਸਾਥੀਆਂ ਨੂੰ ਵੀ ਨਾਮਜ਼ਦ ਕਰ ਲਿਆ, ਜੋ ਇਸ ਵਾਰਦਾਤ ਵਿਚ ਸ਼ਾਮਲ ਸਨ। ਪੁਲਸ ਦਾ ਕਹਿਣਾ ਹੈ ਕਿ ਪ੍ਰਿੰਸ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਹੋਵੇਗੀ।
ਇਹ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ
ਮੁਲਜ਼ਮ ਬੋਲੇ-ਲੜਾਈ ਦਾ ਕਹਿ ਕੇ ਆਪਣੇ ਨਾਲ ਲਿਆਇਆ ਸੀ ਪ੍ਰਿੰਸ ਬਾਬਾ
ਕਰਣਜੀਤ ਸਿੰਘ ਅਤੇ ਬਿੱਟੂ ਤੋਂ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਮੰਨਿਆ ਕਿ ਉਹ ਸਿਰਫ਼ ਲੜਾਈ-ਝਗੜਾ ਕਰਨ ਦੇ ਆਦੀ ਹਨ। ਵਾਰਦਾਤ ਤੋਂ ਪਹਿਲਾਂ ਪ੍ਰਿੰਸ ਬਾਬਾ ਨੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਇਹ ਕਹਿ ਕੇ ਦਾਦਾ ਕਾਲੋਨੀ ਲਿਆਇਆ ਕਿ ਉਸਦੀ ਕਿਸੇ ਨਾਲ ਲੜਾਈ ਹੋਈ ਹੈ। ਉਹ ਅੰਦਰ ਦਾਖ਼ਲ ਹੋਏ ਤਾਂ ਪ੍ਰਿੰਸ ਬਾਬਾ ਅਤੇ ਉਸਦੇ ਸਾਥੀਆਂ ਨੇ ਲੁੱਟਮਾਰ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਇਹ ਸਿਰਫ਼ ਲੁੱਟ ਦੀ ਵਾਰਦਾਤ ਕਰਨ ਲਈ ਆਏ ਸਨ। ਕਰਣਜੀਤ ਅਤੇ ਬਿੱਟੂ ਨੇ ਕਿਹਾ ਕਿ ਲੁੱਟ ਦਾ ਸਾਰਾ ਸਾਮਾਨ ਵੀ ਪ੍ਰਿੰਸ ਬਾਬਾ ਅਤੇ ਉਸਦੇ ਸਾਥੀ ਆਪਣੇ ਨਾਲ ਲੈ ਗਏ ਹਨ, ਜਦੋਂ ਕਿ ਵੈਪਨ ਵੀ ਉਨ੍ਹਾਂ ਦੇ ਕੋਲ ਹਨ। ਪ੍ਰਿੰਸ ਬਾਬਾ ਖ਼ਿਲਾਫ਼ ਪਹਿਲਾਂ ਵੀ ਇਕ ਦਰਜਨ ਦੇ ਲਗਭਗ ਕੇਸ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਸਾਰਾ ਸਾਮਾਨ ਪ੍ਰਿੰਸ ਬਾਬਾ ਤੋਂ ਰਿਕਵਰ ਕਰਨਾ ਹੈ।
ਇਹ ਵੀ ਪੜ੍ਹੋ- ਮੌਤ ਦੀ Toy Train: ਪੋਤੇ ਦੀ ਲਾਸ਼ ਵੇਖ ਬੋਲੀ ਦਾਦੀ, 16 ਜੂਨ ਨੂੰ ਮਨਾਇਆ ਸੀ ਤੇਰਾ ਜਨਮਦਿਨ, ਘੁੰਮਣ ਨਾ ਜਾਂਦਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।