ਲੀਕੇਜ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਜਤਾਇਆ ਰੋਸ

12/13/2018 3:18:27 AM

 ਰੂਪਨਗਰ,   (ਜ. ਬ.)-  ਕਈ ਦਿਨਾਂ ਤੋਂ ਹੋ ਰਹੀ ਪਾਣੀ ਦੀ ਲੀਕੇਜ ਦੀ ਸਮੱਸਿਆ ਨੂੰ ਲੈ ਕੇ ਮੁਹੱਲਾ ਗਰੀਨ ਇਨਕਲੇਵ ਅਤੇ ਆਦਰਸ਼ ਵਾਸੀਆਂ ਨੇ ਰੋਸ ਜਤਾਇਆ।  ਮਹੱਲਾ ਵਾਸੀਆਂ ਨੇ ਦੱਸਿਆ ਕਿ 1 ਮਹੀਨੇ ਦੇ ਕਰੀਬ ਪੀਣ ਵਾਲੇ ਪਾਣੀ ਦੀ ਲੀਕੇਜ ਜੋ ਸਨਸਿਟੀ ਰੈਲੋਂ ਰੋਡ ’ਤੇ ਹੋ ਰਹੀ ਦੇ ਸਬੰਧ ’ਚ ਕਈ ਵਾਰ ਸਬੰਧਤ ਵਿਭਾਗ ਨੂੰ ਗੁਹਾਰ ਲਗਾਈ। ਅਤੇ ਇਸ ਬਾਰੇ ’ਚ ਕੌਂਸਲਰ ਨੂੰ ਵੀ ਜਾਣੂ ਕਰਵਾਇਆ ਗਿਆ, ਪਰ ਉਕਤ ਸਮੱਸਿਆ ਦਾ ਹੱਲ ਨਹੀ ਹੋ ਰਿਹਾ। ਉਨਾਂ ਕਿਹਾ ਕਿ ਉਕਤ ਲੀਕੇਜ ਦੇ ਕਾਰਨ ਡੀ. ਏ. ਵੀ. ਸਕੂਲ ਰੋਡ ਜੋ ਕਿ ਬਾਈਪਾਸ ਨੂੰ ਜੋਡ਼ਦਾ ਹੈ ’ਤੇ ਡੂੰਘਾ ਖੱਡਾ ਪੈ ਚੁੱਕਾ ਹੈ। ਜਿੱਥੇ ਵਾਹਨ ਚਾਲਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਦੂਜੇ-ਪਾਸੇ ਪਾਣੀ ਦੀ ਵੀ ਬਰਬਾਦੀ ਹੋ ਰਹੀ ਹੈ। ਉਨਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ, ਕਿ ਉਕਤ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ’ਤੇ ਕਰਵਾਇਆ ਜਾਵੇ। ਇਸ ਮੌਕੇ ’ਤੇ ਕੁਲਵੰਤ ਸਿੰਘ, ਗੁਰਮੇਹਰ ਸਿੰਘ, ਸੰਜੀਵ ਕੁਮਾਰ, ਹਰਜੀਤ ਸਿੰਘ, ਸੰਜੇ ਮਹਿਤਾ, ਰਜਿੰਦਰ ਬੈਂਸ, ਅਸ਼ੋਕ ਕੁਮਾਰ, ਸੋਹਣ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।
 


Related News