ਯਾਤਰੀ ਕ੍ਰਿਪਾ ਕਰਕੇ ਧਿਆਨ ਦੇਣ : ਮੀਂਹ ’ਚ ਛੱਤਰੀ ਦਾ ਪ੍ਰਬੰਧ ਰੱਖੋ, ਨਹੀਂ ਤਾਂ ਭਿੱਜਣਾ ਪਵੇਗਾ

Friday, Aug 02, 2024 - 10:39 AM (IST)

ਜਲੰਧਰ (ਪੁਨੀਤ)–ਯਾਤਰੀ ਕ੍ਰਿਪਾ ਕਰਕੇ ਧਿਆਨ ਦੇਣ, ਮੀਂਹ ਵਿਚ ਛੱਤਰੀ ਦਾ ਪ੍ਰਬੰਧ ਰੱਖੋ, ਨਹੀਂ ਤਾਂ ਤੁਹਾਨੂੰ ਭਿੱਜਣਾ ਪਵੇਗਾ ਕਿਉਂਕਿ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਸ਼ੈੱਡ ਦਾ ਪ੍ਰਬੰਧ ਨਹੀਂ ਹੈ, ਜਿਸ ਕਾਰਨ ਮੀਂਹ ਪੈਣ ਦੀ ਸੂਰਤ ਵਿਚ ਯਾਤਰੀਆਂ ਨੂੰ ਭਿੱਜਣ ਨੂੰ ਮਜਬੂਰ ਹੋਣਾ ਪੈਂਦਾ ਹੈ। ਆਮ ਤੌਰ ’ਤੇ ਜਦੋਂ ਅਸੀਂ ਰਸਤੇ ਵਿਚੋਂ ਲੰਘ ਰਹੇ ਹੁੰਦੇ ਹਾਂ ਤਾਂ ਮੀਂਹ ਪੈਣ ਦੀ ਸੂਰਤ ਵਿਚ ਕਿਤੇ ਰੁਕ ਜਾਂਦੇ ਹਾਂ ਪਰ ਟਰੇਨ ਜ਼ਰੀਏ ਸਟੇਸ਼ਨ ’ਤੇ ਪਹੁੰਚਣ ਵਾਲੇ ਯਾਤਰੀ ਨੂੰ ਟਰੇਨ ਵਿਚੋਂ ਉਤਰਨਾ ਹੀ ਪੈਂਦਾ ਹੈ, ਉਸ ਕੋਲ ਹੋਰ ਕੋਈ ਬਦਲ ਹੀ ਨਹੀਂ ਹੁੰਦਾ, ਇਸ ਲਈ ਆਮ ਤੌਰ ’ਤੇ ਮੀਂਹ ਪੈਣ ਦੀ ਸੂਰਤ ਵਿਚ ਯਾਤਰੀਆਂ ਨੂੰ ਭਿੱਜਦੇ ਹੋਏ ਵੇਖਿਆ ਜਾ ਸਕਦਾ ਹੈ। ਲੋਕਾਂ ਨੂੰ ਹੋਣ ਵਾਲੀ ਇਸ ਪ੍ਰੇਸ਼ਾਨੀ ਨੂੰ ਲੈ ਕੇ ਰੇਲਵੇ ਵੱਲੋਂ ਉੱਚ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ 'ਤੇ ਪਹਿਲੀ ਵਾਰ ਤੋੜੀ ਚੁੱਪੀ

PunjabKesari

ਟਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਸਿਟੀ ਅਤੇ ਕੈਂਟ ਸਟੇਸ਼ਨ ਨਾਲ ਸਬੰਧਤ ਕਈ ਟਰੇਨਾਂ ਲੇਟ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ। ਇਸੇ ਸਿਲਸਿਲੇ ਵਿਚ 12238 ਬੇਗਮਪੁਰਾ ਐਕਸਪ੍ਰੈੱਸ ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ 5.25 ਤੋਂ 3 ਘੰਟੇ ਦੀ ਦੇਰੀ ਨਾਲ ਸਾਢੇ 8 ਵਜੇ ਸਟੇਸ਼ਨ ’ਤੇ ਪੁੱਜੀ। ਦੁਰਗ ਤੋਂ ਜੰਮੂਤਵੀ ਜਾਣ ਵਾਲੀ 20847 ਦੁਪਹਿਰ 1.30 ਵਜੇ ਤੋਂ ਢਾਈ ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 19612 ਡੇਢ ਘੰਟਾ ਲੇਟ ਰਹੀ ਅਤੇ 4 ਵਜੇ ਦੇ ਲਗਭਗ ਸਪਾਟ ਹੋਈ। ਅੰਮ੍ਰਿਤਸਰ ਤੋਂ ਬਿਲਾਸਪੁਰ ਜਾਣ ਵਾਲੀ 18238 ਲਗਭਗ 5 ਘੰਟੇ ਦੀ ਦੇਰੀ ਨਾਲ ਪੁੱਜੀ। ਸ਼ਾਮ 4.20 ’ਤੇ ਆਉਣ ਵਾਲੀ ਲੋਕਲ ਟਰੇਨ 06966 ਡੇਢ ਘੰਟਾ ਲੇਟ ਰਹਿੰਦੇ ਹੋਏ 5.45 ’ਤੇ ਸਟੇਸ਼ਨ ’ਤੇ ਸਪਾਟ ਹੋਈ। ਹੇਮਕੁੰਟ ਐਕਸਪ੍ਰੈੱਸ ਅਤੇ ਜੰਮੂ ਮੇਲ 1-1 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਕੰਮ 'ਤੇ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News