ਜੇਲ੍ਹ ’ਚੋਂ ਫੋਨ ਕਰ ਕੈਦੀ ਨੇ ਮੰਗੀ ਇਕ ਲੱਖ ਦੀ ਫਿਰੌਤੀ, ਕੇਸ ਦਰਜ
Friday, Apr 01, 2022 - 03:34 PM (IST)

ਜਲੰਧਰ (ਮਹੇਸ਼)–ਲੁਧਿਆਣਾ ਜੇਲ੍ਹ ’ਚ ਸਜ਼ਾ ਕੱਟ ਰਹੇ ਥਾਣਾ ਸਦਰ ਜਲੰਧਰ ਦੇ ਪਿੰਡ ਰਾਏਪੁਰ-ਫਰਾਲਾ ਦੇ ਰਹਿਣ ਵਾਲੇ ਕੈਦੀ ਕੁਲਵਿੰਦਰ ਬਿੱਲਾ ਪੁੱਤਰ ਪਰਮਜੀਤ ਪਾਲ ’ਤੇ ਥਾਣਾ ਹਰਿਆਣਾ (ਹੁਸ਼ਿਆਰਪੁਰ) ਦੀ ਪੁਲਸ ਨੇ ਚਰਨਜੀਤ ਬੱਗਾ ਨੂੰ ਧਮਕਾ ਕੇ ਇਕ ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ। ਐੱਸ. ਐੱਚ. ਓ. ਹਰਿਆਣਾ ਗੁਰਿੰਦਰਜੀਤ ਿਸੰਘ ਨਾਗਰਾ ਨੇ ਦੱਸਿਆ ਕਿ ਕਸਬਾ ਹਰਿਆਣਾ ਵਿਚ ਬੱਗਾ ਜਿਊਲਰ ਦੇ ਨਾਂ ਨਾਲ ਸੁਨਿਆਰੇ ਦੀ ਦੁਕਾਨ ਕਰਦੇ ਚਰਨਜੀਤ ਬੱਗਾ ਪੁੱਤਰ ਮੋਹਨ ਲਾਲ ਬੱਗਾ ਨਿਵਾਸੀ ਸ਼ੀਸ਼ ਮਹਿਲ, ਥਾਣਾ ਸਿਟੀ ਹੁਸ਼ਿਆਰਪੁਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 26 ਮਾਰਚ ਨੂੰ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ।
ਸਵੇਰੇ 10.42 ’ਤੇ ਉਸ ਦੇ ਮੋਬਾਇਲ ਨੰਬਰ 98142-59437 ’ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੁਲਵਿੰਦਰ ਬਿੱਲਾ ਬੋਲ ਰਿਹਾ ਹੈ। ਉਸ ਨੇ ਉਸ ਕੋਲੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ। ਐੱਸ. ਐੱਚ. ਓ. ਨਾਗਰਾ ਨੇ ਕਿਹਾ ਕਿ ਬਿੱਲਾ ਨੂੰ ਪੁਲਸ ਲੁਧਿਆਣਾ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦਾ ਪੁਲਸ ਰਿਮਾਂਡ ਲੈ ਕੇ ਉਸ ਖ਼ਿਲਾਫ਼ ਚਰਨਜੀਤ ਬੱਗਾ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਪੁੱਛਗਿੱਛ ਕਰੇਗੀ।