ਪੰਜਾਬ ਦੀ ਸਭ ਤੋਂ ਮਹਿੰਗੀ ਸੜਕ ਜਲੰਧਰ ’ਚ ਬਣੀ, ਕਹਿਣ ਨੂੰ ਸਮਾਰਟ ਰੋਡ ਪਰ ਸਫਾਈ ਦਾ ਕੋਈ ਇੰਤਜ਼ਾਮ ਨਹੀਂ

Monday, Jul 03, 2023 - 04:54 PM (IST)

ਪੰਜਾਬ ਦੀ ਸਭ ਤੋਂ ਮਹਿੰਗੀ ਸੜਕ ਜਲੰਧਰ ’ਚ ਬਣੀ, ਕਹਿਣ ਨੂੰ ਸਮਾਰਟ ਰੋਡ ਪਰ ਸਫਾਈ ਦਾ ਕੋਈ ਇੰਤਜ਼ਾਮ ਨਹੀਂ

ਜਲੰਧਰ (ਖੁਰਾਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਕਈ ਸਾਲ ਪਹਿਲੇ ਜਦੋਂ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਮਿਸ਼ਨ ਲਾਂਚ ਕੀਤਾ ਸੀ, ਉਦੋਂ ਜਲੰਧਰ ਦਾ ਨਾਂ ਉਸ ਸੂਚੀ ’ਚ ਆਉਣ ਨਾਲ ਸ਼ਹਿਰ ਨਿਵਾਸੀਆਂ ਨੂੰ ਲੱਗਾ ਸੀ ਕਿ ਹੁਣ ਜਲੰਧਰ ਦੀ ਕਿਸਮਤ ਹੀ ਖੁੱਲ੍ਹ ਜਾਵੇਗੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਸਮਾਰਟ ਸਿਟੀ ਪ੍ਰਾਜੈਕਟ ਜਲੰਧਰ ਨੂੰ ਕੋਈ ਖਾਸ ਫਾਇਦਾ ਨਹੀਂ ਦੇ ਸਕੇਗਾ। ਉਦੋਂ ਸ਼ਾਇਦ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਸੀ ਕਿ ਸਮਾਰਟ ਸਿਟੀ ਮਿਸ਼ਨ ਅਧੀਨ ਕੇਂਦਰ ਸਰਕਾਰ ਵੱਲੋਂ ਜੋ ਪੈਸਾ ਪੰਜਾਬ ਭੇਜਿਆ ਜਾਵੇਗਾ, ਉਹ ਨਾ ਸਿਰਫ ਫਿਜ਼ੂਲ ਦੇ ਪ੍ਰਾਜੈਕਟਾਂ ’ਤੇ ਖਰਚ ਹੋ ਜਾਵੇਗਾ। ਸਮਾਰਟ ਸਿਟੀ ਦੇ ਕਈ ਕੰਮ ਤਾਂ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਮੁਸ਼ਕਿਲ ਦਾ ਕਾਰਨ ਵੀ ਬਣ ਜਾਣਗੇ। ਜਲੰਧਰ ਸਮਾਰਟ ਸਿਟੀ ਦਾ ਇਕ ਅਜਿਹਾ ਹੀ ਪ੍ਰਾਜੈਕਟ ਹੈ 50 ਕਰੋੜ ਰੁਪਏ ਦਾ ਸਮਾਰਟ ਰੋਡਜ਼ ਪ੍ਰਾਜੈਕਟ, ਜਿਸ ਅਧੀਨ ਇੰਨੇ ਵੱਡੇ ਸ਼ਹਿਰ ਦੀ ਸਿਰਫ਼ 5 ਕਿਲੋਮੀਟਰ ਲੰਬੀਆਂ 5 ਸੜਕਾਂ ਨੂੰ ਚੁਣਿਆ ਗਿਆ, ਜਿਸ ’ਤੇ ਅਰਬਾਂ-ਖਰਬਾਂ ਰੁਪਏ ਖਰਚ ਕੀਤਾ ਜਾਣੇ ਸਨ। ਇਸ ਪ੍ਰਾਜੈਕਟ ਅਧੀਨ ਜਲੰਧਰ ’ਚ ਪੂਰੇ ਪੰਜਾਬ (ਸ਼ਾਇਦ ਪੂਰੇ ਉੱਤਰ ਭਾਰਤ) ਦੀ ਸਭ ਤੋਂ ਮਹਿੰਗੀ ਸੜਕ ਬਣਾਈ ਗਈ, ਜਿਸ ’ਤੇ ਸਿਰਫ ਇਕ ਕਿਲੋਮੀਟਰ ਦਾ ਕਰੀਬ 10 ਕਰੋੜ ਰੁਪਏ ਖਰਚ ਆਵੇਗਾ। ਇਸ ਪ੍ਰਾਜੈਕਟ ਅਧੀਨ ਠੇਕੇਦਾਰ ਕੰਪਨੀ ਕਰੀਬ 45 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਪਰ ਹਾਲਾਤ ਇਹ ਹੈ ਕਿ ਸਮਾਰਟ ਰੋਡਜ਼ ’ਤੇ ਸਾਫ-ਸਫਾਈ ਦਾ ਕੋਈ ਇੰਤਜਾਮ ਤਕ ਨਹੀਂ ਹੈ।

PunjabKesari

ਉੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਬਦਬੂਦਾਰ ਕਾਲਾ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ’ਚ ਆਮ ਚਰਚਾ ਹੈ ਕਿ ਸਮਾਰਟ ਸਿਟੀ ਮਿਸ਼ਨ ਦੀ ਕੀ ਫਾਇਦਾ, ਜਿਸ ’ਤੇ ਕਰੋੜਾਂ ਰੁਪਏ ਖਰਚ ਤੋਂ ਬਾਅਦ ਸ਼ਹਿਰ ਪਹਿਲੇ ਤੋਂ ਵੀ ਵੱਧ ਬਦਸੂਰਤ ਹੋ ਗਿਆ ਹੈ। ਅਜਿਹੀ ਸਮਾਰਟ ਰੋਡਜ਼ ਦਾ ਵੀ ਕੀ ਫਾਇਦਾ, ਜੋ ਸ਼ਹਿਰ ਦੀ ਬਾਕੀ ਨਾਰਮਲ ਸੜਕਾਂ ਤੋਂ ਵੀ ਵੱਧ ਗੰਦੀ ਹੈ।

ਇਹ ਵੀ ਪੜ੍ਹੋ : ਕੁਲਤਾਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਪਕਾਉਣ ਲਈ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ

ਮਹਿੰਗੇ ਫੁੱਟਪਾਥ ਤਾਂ ਬਣਾਏ ਪਰ ਦਿਵਿਆਂਗ ਵਰਤੋਂ ਨਹੀਂ ਕਰ ਪਾ ਰਹੇ
ਸਮਾਰਟ ਸਿਟੀ ਮਿਸ਼ਨ ਦਾ ਟੀਚਾ ਸੀ ਕਿ ਅਜਿਹੀਆਂ ਨਵੀਆਂ ਸਹੂਲਤਾਂ ਸ਼ਹਿਰਾਂ ਨੂੰ ਦਿੱਤੀਆਂ ਜਾਣ ਜੋ ਵਰਲਡ ਲੈਵਲ ਦਾ ਮੁਕਾਬਲਾ ਕਰਦੇ ਹੋਏ ਲੋਕਾਂ ਲਈ ਸਹੂਲਤਜਨਕ ਹੋਵੇ ਪਰ ਜਲੰਧਰ ’ਚ ਇਹ ਟੀਚਾ ਫਲਾਪ ਸਾਬਤ ਹੋਇਆ ਹੈ। ਜ਼ਿਕਰਯੋਗ ਹੈ ਕਿ 50 ਕਰੋੜ ਦੇ ਸਮਾਰਟ ਰੋਡਜ਼ ਪ੍ਰਾਜੈਕਟਤਹਿਤ ਸੜਕ ਕਿਨਾਰੇ ਜੋ ਨਵੇਂ ਫੁੱਟਪਾਥ ਬਣਾਏ ਗਏ ਉਹ ਸੜਕ ਦੇ ਲੈਵਲ ਤੋਂ ਲੱਗਭਗ ਇਕ ਫੁੱਟ ਉੱਚੇ ਬਣਾਏ ਗਏ। ਇਨ੍ਹਾਂ ਫੁੱਟਪਾਥਾਂ ’ਚ ਦੂਜੀ ਕਮੀ ਇਹ ਹੈ ਕਿ ਇਨ੍ਹਾਂ ਫੁੱਟਪਾਥਾਂ ਨੂੰ ਹਰ ਦੁਕਾਨ, ਹਰ ਮਕਾਨ ਦੇ ਅੱਗੇ ਤੋਂ ਛੱਡ ਕੇ ਬਣਾਇਆ ਗਿਆ ਹੈ। ਤੀਜੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਫੁੱਟਪਾਥ ਜਿੱਥੋਂ ਸ਼ੁਰੂ ਤੇ ਜਿੱਥੇ ਖਤਮ ਹੁੰਦਾ ਹੈ, ਉੱਥੇ ਸਲੋਪ ਦੇ ਕੇ ਰੈਂਪ ਬਣਾਉਣ ਦੀ ਬਜਾਏ ਸਿੱਧਾ ਕਵਰਸਟੋਨ ਖੜ੍ਹਾ ਕਰ ਦਿੱਤਾ ਗਿਆ ਹੈ। ਭਾਵ ਜੋ ਵੀ ਵਿਅਕਤੀ ਇਨ੍ਹਾਂ ਫੁੱਟਪਾਥਾਂ ’ਤੇ ਪੈਦਲ ਚੱਲਣਾ ਚਾਹੇਗਾ, ਉਸ ਨੂੰ ਪਹਿਲੇ ਤਾਂ ਗੋਡੇ ’ਤੇ ਹੱਥ ਰੱਖ ਕੇ ਇਕ ਫੁੱਟ ਦੀ ਚੜ੍ਹਾਈ ਚੜ੍ਹਨੀ ਹੋਵੇਗੀ। ਇਸ ਫੁੱਟਪਾਥ ’ਤੇ 10-20 ਕਦਮ ਚੱਲ ਕੇ ਜਦੋਂ ਉਹ ਹੇਠਾਂ ਉਤਰਨਾ ਹੋਵੇਗਾ। ਇਸ ਦੀ ਬਜਾਏ ਜੇਕਰ ਫੁੱਟਪਾਥ ਸ਼ੁਰੂ ਖਤਮ ਹੁੰਦੇ ਹੀ ਰੈਂਪ ਬਣਾ ਕੇ ਸਲੋਪ ਦੇ ਦਿੱਤੀ ਜਾਂਦੀ ਤਾਂ ਚੱਲਣ ਵਾਲਿਆਂ ਨੂੰ ਕਾਫੀ ਆਸਾਨੀ ਹੋ ਸਕਦੀ ਸੀ। ਇੰਝ ਲੱਗ ਰਿਹਾ ਹੈ ਕਿ ਜਿਵੇਂ ਇਹ ਕੰਮ ਬਿਨਾਂ ਡਿਜ਼ਾਈਨਿੰਗਅਤੇ ਬਿਨਾਂ ਇੰਜੀਨੀਅਰਿੰਗ ਦੇ ਹੀ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਨ੍ਹਾਂ ਫੁੱਟਪਾਥਾਂ ਨੂੰ ਦਿਵਿਆਂਗ ਤੇ ਬਜ਼ੁਰਗ ਵਿਅਕਤੀ ਕਿਸੇ ਵੀ ਸੂਰਤ ’ਚ ਵਰਤੋਂ ਨਹੀਂ ਕਰ ਸਕਣਗੇ, ਕਿਉਂਕਿ ਇੰਨਾ ਉੱਚਾ ਚੜ੍ਹਨਾ ਤੇ ਉਤਰਨਾ ਹਰੇਕ ਦੇ ਵੱਸ ਦਾ ਨਹੀਂ।

ਇਹ ਵੀ ਪੜ੍ਹੋ : ਮਾਮਲਾ ਫੰਡ ਦੀ ਬਰਬਾਦੀ ਰੋਕਣ ਦਾ : ਵਿਕਾਸ ਕਾਰਜਾਂ ਦੀ ਚੈਕਿੰਗ ਲਈ ਫਿਰ ਤੋਂ ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News