ਲਗਜ਼ਰੀ ਟਰਾਲੀ ਬਣਾ ਕੇ ਹੋਲਾ-ਮਹੱਲਾ ਵੇਖਣ ਆਏ ਮਾਝੇ ਦੇ ਸ਼ੌਕੀਨ ਜੱਟ
Friday, Mar 22, 2024 - 04:01 PM (IST)
ਸ੍ਰੀ ਅਨੰਦਪੁਰ ਸਾਹਿਬ (ਸੰਧੂ )- ਖਾਲਸਾ ਪੰਥ ਦੀ ਜਨਮ ਭੂਮੀ ਵਿਖੇ ਕੌਮੀ ਤਿਉਹਾਰ ਹੋਲਾ-ਮਹੱਲਾ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੇ ਮਾਝੇ ਖੇਤਰ ਦੇ ਸ਼ਰਧਾਲੂ ਬਹੁਤ ਸ਼ਰਧਾਵਾਨ ਹਨ ਉੱਥੇ ਹੀ ਮਾਝੇ ਖੇਤਰ ਦੇ ਪਿੰਡ ਬਲਟੋਹਾ ਤਰਨਤਾਰਨ ਤਹਿਸੀਲ ਪੱਟੀ ਦੇ ਸ਼ੌਕੀਨ ਜੱਟ ਇਕ ਲੱਖ ਰੁਪਏ ਟਰਾਲੀ ’ਤੇ ਲਾ ਕੇ ਲਗਜ਼ਰੀ ਟਰਾਲੀ ਬਣਾ ਕੇ ਹੋਲਾ-ਮਹੱਲਾ ਵੇਖਣ ਪਹੁੰਚੇ।
ਵਲਟੋਹਾ ਸ਼ਹਿਰ ਦੇ ਹੀ ਕਾਰੀਗਰ ਫਤਿਹ ਸਿੰਘ ਜਿਸ ਨੇ ਇਹ ਟਰਾਲੀ ਤਿਆਰ ਕੀਤੀ ਹੈ, ਇਹ ਕਿਸੇ ਫਾਈਵ ਸਟਾਰ ਹੋਟਲ ਦੇ ਕਮਰੇ ਤੋਂ ਘੱਟ ਨਹੀਂ ਜਾਪਦੀ। ਇਸ ’ਚ ਕਮਰੇ ਵਾਂਗ ਪੱਖੇ ਏ. ਸੀ. ਅਤੇ ਐੱਲ. ਈ. ਡੀ. ਲੱਗੀ ਹੋਈ ਹੈ ਅਤੇ ਮੋਬਾਇਲ ਚਾਰਜ ਕਰਨ ਲਈ ਬੋਰਡ ਵੀ ਲੱਗੇ ਹੋਏ ਹਨ। ਟਰਾਲੀ ਦੇ ਹੇਠਾਂ ਗੱਦੇ ਲੱਗੇ ਹੋਏ ਹਨ। ਕਿਲਾ ਅਨੰਦਗੜ੍ਹ ਸਾਹਿਬ ਦੇ ਕੋਲ ਖੜ੍ਹੀ ਟਰਾਲੀ ’ਚ ਸਵਾਰ ਨੌਜਵਾਨਾਂ ਹਰਦਿਆਲ ਸਿੰਘ, ਸੇਵਕ ਸਿੰਘ, ਜਗਰੂਪ ਸਿੰਘ, ਕਰਨ ਸਿੰਘ, ਗੁਲਜਾਰ ਸਿੰਘ, ਅਮਨਦੀਪ ਸਿੰਘ, ਗੁਰਕੀਰਤ ਸਿੰਘ ਨੇ ਦੱਸਿਆ ਕਿ ਅਸੀਂ 3610 ਹੋਲੈਂਡ ਟਰੈਕਟਰ ਲਈ ਇਕ ਟਰਾਲੀ ਤਿਆਰ ਕੀਤੀ ਅਤੇ ਦੂਜੀ ਟਰਾਲੀ ਸੋਨਾਲੀਕਾ 750 ਲਈ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ: ਕੀ ਹੈ ਦਿੱਲੀ ਸ਼ਰਾਬ ਨੀਤੀ ਘਪਲਾ, ਜਾਣੋ ਕਿਵੇਂ ਫਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8