ਪਰਿਵਾਰ ਨੇ ਨਹੀਂ ਜਾਣ ਦਿੱਤਾ ਆਸਟ੍ਰੇਲੀਆ ਤਾਂ ਮੁੰਡੇ ਨੇ ਇੱਥੇ ਹੀ ਬਣਾ ''ਤੀ ਵਲੈਤ, ਕਾਇਮ ਕੀਤੀ ਮਿਸਾਲ
Monday, Feb 24, 2025 - 12:52 PM (IST)

ਸੰਗਰੂਰ: ਅੱਜ ਪੰਜਾਬ ਦੇ ਨੌਜਵਾਨਾਂ ਵਿਚ ਜਿੱਥੇ ਵਿਦੇਸ਼ਾਂ ਵੱਲ ਜਾਣ ਦੀ ਦੌੜ ਲੱਗੀ ਹੋਈ ਹੈ। ਕੋਈ ਵਿਦੇਸ਼ਾਂ 'ਚ ਹੁੰਦੀ ਜ਼ਿਆਦਾ ਕਮਾਈ ਤਾਂ ਕੋਈ ਉੱਥੇ ਦੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਇਕ ਨੌਜਵਾਨ ਨੇ ਲੀਹ ਤੋਂ ਹੱਟ ਕੇ ਕੁਝ ਅਜਿਹਾ ਕਰ ਵਿਖਾਇਆ ਹੈ ਕਿ ਉਹ ਬਾਕੀਆਂ ਦੇ ਲਈ ਵੀ ਮਿਸਾਲ ਬਣ ਗਿਆ ਹੈ। ਇਹ ਨੌਜਵਾਨ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਹੋਤੀਪੁਰ ਦਾ ਸਰਪੰਚ ਲਵਜੀਤ ਸਿੰਘ, ਜਿਸ ਨਾਲ ਆਪਣੀ ਨਿਵੇਕਲੀ ਸੋਚ ਦੇ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਹੈ। ਬਾਹਰਲੇ ਮੁਲਕਾਂ ਤੋਂ ਪ੍ਰਭਾਵਿਤ ਹੋ ਕੇ ਲਏ ਗਏ ਫ਼ੈਸਲਿਆਂ ਨਾਲ ਪਿੰਡ ਵਿਦੇਸ਼ਾਂ ਵਰਗੇ ਮਾਹੌਲ ਦੀ ਹੀ ਝਲਕ ਪੇਸ਼ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ! ਜਾਰੀ ਹੋ ਗਏ ਸਖ਼ਤ ਹੁਕਮ
ਦਰਅਸਲ, ਲਵਜੀਤ ਸਿੰਘ ਮਾਸਟਰ ਡਿਗਰੀ ਕਰਨ ਮਗਰੋਂ 2007 ਵਿਚ ਬਿਜ਼ਨੈੱਸ ਡਿਪਲੋਮਾ ਕਰਨ ਲਈ ਆਸਟ੍ਰੇਲੀਆ ਚਲਿਆ ਗਿਆ। ਉਹ 2015 ਵਿਚ ਪਿੰਡ ਆਇਆ ਤਾਂ ਪਰਿਵਾਰ ਨੇ ਵਾਪਸ ਆਸਟ੍ਰੇਲੀਆ ਨਹੀਂ ਜਾਣ ਦਿੱਤਾ। ਉਹ ਆਸਟ੍ਰੇਲੀਆ ਵਿਚ ਸਫ਼ਾਈ ਪ੍ਰਬੰਧਾਂ ਤੇ ਹੋਰ ਸਿਸਟਮ ਤੋਂ ਕਾਫ਼ੀ ਪ੍ਰਭਾਵਿਤ ਸੀ। 2019 ਵਿਚ ਉਹ ਆਪਣੇ ਪਿੰਡ ਹੋਤੀਪੁਰ ਦਾ ਸਰਪੰਚ ਬਣਿਆ ਤਾਂ ਉਸ ਨੇ ਆਪਣੇ ਉਸੇ ਤਜ਼ਰਬੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਪਿੰਡ ਨੂੰ ਪੂਰੀ ਤਰ੍ਹਾਂ ਸਮਾਰਟ ਬਣਾ ਦਿੱਤਾ ਗਿਆ ਹੈ। ਇਸੇ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਾਸੀਆਂ ਨੂੰ ਉਨ੍ਹਾਂ ਨੂੰ ਲਗਾਤਾਰ 2 ਵਾਰ ਸਰਪੰਚ ਚੁਣਿਆ।
ਅੱਜ ਪਿੰਡ ਦੀ ਹਰ ਗਲੀ, ਨੁੱਕੜ ਅਤੇ ਸੜਕ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਿੰਡ ’ਚ ਮਹੱਤਵਪੂਰਨ ਥਾਵਾਂ ’ਤੇ ਪੌਦੇ, ਸੀ.ਸੀ.ਟੀ.ਵੀ. ਕੈਮਰੇ, ਸਟਰੀਟ ਲਾਈਟਾਂ, ਲਾਇਬ੍ਰੇਰੀ, ਜਿਮ, ਰੋਡ ਸੇਫਟੀ ਮਿਰਰ, ਸੀਵਰ ਲਾਈਨ, ਛੋਟਾ ਸਟੇਡੀਅਮ, ਪਾਰਕਾਂ, ਏ.ਸੀ. ਲਾਈਬ੍ਰੇਰੀ ਅਤੇ ਹੋਰ ਸਹੂਲਤਾਂ ਮੌਜੂਦ ਹਨ। ਲਾਇਬ੍ਰੇਰੀ ਵਿੱਚ ਬੈਠਣ ਲਈ ਡੈਸਕ, ਇੰਟਰਨੈੱਟ, ਕੁਰਸੀਆਂ, ਏਸੀ, ਸੁੰਦਰ ਪਰਦੇ ਅਤੇ ਕਿਤਾਬਾਂ ਦੇ ਸਟਾਲ ਲਾਏ ਗਏ ਹਨ। ਇਸ ਤੋਂ ਇਲਾਵਾ ਦੋ ਡਿਜੀਟਲ ਕੰਪਿਊਟਰ ਲਗਾਏ ਗਏ ਹਨ, ਜਿਸ ਨਾਲ ਵਿਦਿਆਰਥੀ ਹਰ ਤਰ੍ਹਾਂ ਦੇ ਟੈਸਟ ਦੀ ਤਿਆਰੀ ਕਰ ਸਕਦੇ ਹਨ। ਇੰਨਾ ਹੀ ਨਹੀਂ ਹਰ ਦੀਵਾਰ ’ਤੇ ਧਾਰਮਿਕ ਇਤਿਹਾਸ ਨਾਲ ਸਬੰਧਤ ਤਸਵੀਰਾਂ ਅਤੇ ਪੇਂਟਿੰਗਾਂ ਵੀ ਬਣਾਈਆਂ ਗਈਆਂ ਹਨ, ਤਾਂ ਜੋ ਸੁੰਦਰਤਾ ਦੇ ਨਾਲ-ਨਾਲ ਨੌਜਵਾਨ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਸਰਪੰਚ ਲਵਜੀਤ ਸਿੰਘ ਮੁਤਾਬਕ ਪੰਚਾਇਤ ਕੋਲ 18 ਏਕੜ ਜ਼ਮੀਨ ਹੈ। ਹੁਣ ਤਕ ਸਰਕਾਰ ਤੋਂ 70 ਲੱਖ ਦੀਆਂ ਗ੍ਰਾਂਟਾਂ ਮਿੱਲ ਚੁੱਕੀਆਂ ਹਨ। ਮੌਜੂਦਾ ਸਮੇਂ ਵਿਚ ਪੰਚਾਇਤ ਵਿਚ 5 ਪੰਚ ਹਨ। ਪਿੰਡ ਵਿਚ ਸਸਤੀ ਮਨਰੇਗਾ ਮਾਰਕੀਟ ਦਾ ਨਿਰਮਾਣ ਕੀਤਾ ਜਾਵੇਗਾ। ਨਵੀਂ ਦੁਕਾਨਾਂ ਬਣਵਾ ਕੇ ਕਿਸਾਨਾਂ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਮੰਚ ਪ੍ਰਦਾਨ ਕੀਤਾ ਜਾਵੇਗਾ। ਚਾਰੇ ਪਾਸਿਓਂ ਖੇਤਾਂ ਦੀ ਹਰਿਆਲੀ ਨਾਲ ਘਿਰੇ ਪਿੰਡ ਹੋਤੀਪੁਰ ਦੀ ਕੁੱਲ ਆਬਾਦੀ 1400 ਹੈ ਤੇ 900 ਦੇ ਕਰੀਬ ਵੋਟਾਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8