ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ, ਫਿਰ ਰਿਪੋਰਟ 'ਚ ...
Sunday, Mar 02, 2025 - 01:31 PM (IST)

ਫਿਲੌਰ/ਜਲੰਧਰ (ਸ਼ੋਰੀ)-ਕੁਝ ਲੈਬ ਟੈਕਨੀਸ਼ੀਅਨਾਂ ਦੀ ਵੱਡੀ ਲਾਪ੍ਰਵਾਹੀ ਕਾਰਨ ਲੋਕਾਂ ਦਾ ਜੀਵਨ ਬਰਬਾਦ ਹੋ ਰਿਹਾ ਹੈ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੁਲਸ ਵੱਲੋਂ ਫੜੇ ਗਏ ਵਿਅਕਤੀ ਦਾ ਮੈਡੀਕਲ ਕਰਵਾਉਣ ਗਈ ਪੁਲਸ ਪਾਰਟੀ ਨੂੰ ਲੈਬ ਟੈਕਨੀਸ਼ੀਅਨ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਮੁਲਜ਼ਮ ਦੀ ਰਿਪੋਰਟ ਐੱਚ. ਆਈ. ਪੀ. ਪਾਜ਼ੇਟਿਵ ਹੈ, ਜਿਸ ’ਤੇ ਹੱਥਕੜੀ ਵਿਚ ਖੜ੍ਹਾ ਮੁਲਜ਼ਮ ਵੀ ਸਹਿਮ ਗਿਆ। ਇਸੇ ਵਿਚਕਾਰ ਉਸ ਨੇ 2 ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ। ਪਹਿਲਾਂ ਜੇਲ੍ਹ ਵਿਚ ਉਸ ਨਾਲ ਜ਼ਿਆਦਤੀ ਹੋਈ ਕਿਉਂਕਿ ਉਸ ਨੂੰ ਐੱਚ.ਆਈ. ਵੀ. ਪਾਜ਼ੇਟਿਵ ਨਸ਼ੇੜੀਆਂ ਦੀ ਬੈਰਕ ਵਿਚ ਰੱਖਿਆ ਗਿਆ ਸੀ। ਜੇਲ੍ਹ ਤੋਂ ਛੁੱਟ ਕੇ ਆਇਆ ਤਾਂ ਜੀਵਨ ਭਰ ਸਾਥ ਨਿਭਾਉਣ ਵਾਲੀ ਪਤਨੀ ਵੀ ਉਸ ਨੂੰ ਛੱਡ ਕੇ ਪੇਕੇ ਚਲੀ ਗਈ। 5 ਮਹੀਨੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਦੇ ਬਾਅਦ ਹੁਣ ਉਸ ਲੈਬ ਦੀ ਰਿਪੋਰਟ ਨੇ ਆਪਣੀ ਗਲਤੀ ਮੰਨਦੇ ਹੋਏ ਉਸ ਨੂੰ ਨੈਗੇਟਿਵ ਦੱਸ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
ਪੱਤਰਕਾਰ ਸੰਮੇਲਨ ਵਿਚ ਕ੍ਰਿਸ਼ਨਾ ਕਾਲੋਨੀ ਗੋਰਾਇਆ ਨਿਵਾਸੀ ਮਨਦੀਪ ਕੁਮਾਰ ਪੁੱਤਰ ਪਿਆਰੇ ਲਾਲ ਨੇ ਦੱਸਿਆ ਕਿ ਉਹ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਬੱਚੇ ਹਨ। ਵੱਡਾ ਲੜਕਾ 14 ਅਤੇ ਛੋਟੀ ਬੇਟੀ 12 ਸਾਲ ਦੀ ਹੈ। ਉਸ ਦਾ ਹੱਸਦਾ-ਖੇਡਦਾ ਪਰਿਵਾਰ ਹੈ। ਬੀਤੇ ਸਾਲ 25 ਦਸੰਬਰ ਨੂੰ ਗੋਰਾਇਆ ਪੁਲਸ ਨੇ ਉਸ ਨੂੰ ਐਕਸਾਈਜ਼ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ। ਉਦੋਂ ਤੋਂ ਲੈ ਕੇ ਅੱਜ ਤਕ ਜੋ ਅਪਮਾਨ ਉਸ ਨੇ ਬਰਦਾਸ਼ਤ ਕੀਤਾ ਅਤੇ ਨਰਕ ਭਰੀ ਜ਼ਿੰਦਗੀ ਬਤੀਤ ਕੀਤੀ, ਉਸ ਦੀ ਭਰਪਾਈ ਕੌਣ ਕਰੇਗਾ?
ਇਹ ਵੀ ਪੜ੍ਹੋ : ਸ਼ਰਮਸਾਰ ਪੰਜਾਬ! ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਡਾਕਟਰਾਂ ਦੀ ਸਾਹਮਣੇ ਆਈ ਰਿਪੋਰਟ ਤਾਂ ਨਿਕਲੀ...
ਪੁਲਸ ਦੀ ਮਿਲੀਭੁਗਤ ਅਤੇ ਲੈਬ ਟੈਕਨੀਸ਼ੀਅਨ ਦੀ ਗਲਤੀ ਨਾਲ ਬਰਬਾਦ ਹੋਈ ਉਸ ਦੀ ਜ਼ਿੰਦਗੀ
ਪੀੜਤ ਨੇ ਦੱਸਿਆ ਕਿ ਪੁਲਸ ਜੇਲ੍ਹ ਭੇਜਣ ਤੋਂ ਪਹਿਲਾਂ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਜਾਂਦੀ ਹੈ ਪਰ ਪੁਲਸ ਨੇ ਅਜਿਹਾ ਨਹੀਂ ਕੀਤਾ। ਜਿਥੇ ਪੁਲਸ ਦੀ ਪ੍ਰਾਈਵੇਟ ਲੈਬ ਵਾਲਿਆਂ ਨਾਲ ਗੰਢ-ਸੰਢ ਹੁੰਦੀ ਹੈ, ਮੁਲਜ਼ਮ ਨੂੰ ਜੇਲ ਲਿਜਾਣ ਤੋਂ ਪਹਿਲਾਂ ਉਸ ਦਾ ਉਥੋਂ ਮੈਡੀਕਲ ਕਰਵਾਉਂਦੀ ਹੈ। ਅਜਿਹਾ ਹੀ ਉਸ ਨਾਲ ਹੋਇਆ। 5 ਮਹੀਨੇ ਪਹਿਲਾਂ ਜਦੋਂ ਉਸ ਨੂੰ ਗੋਰਾਇਆ ਪੁਲਸ ਨੇ ਫੜਿਆ ਤਾਂ ਪੁਲਸ ਉਸ ਨੂੰ ਜੇਲ੍ਹ ਛੱਡਣ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਉਣ ਲਈ ਫਿਲੌਰ ਦੇ ਮੇਨ ਜੀ. ਟੀ. ਰੋਡ ’ਤੇ ਸਥਿਤ ਪਹਿਲੀ ਮੰਜ਼ਿਲ ’ਤੇ ਬਣੀ ਲੈਬ ਵਿਚ ਮੈਡੀਕਲ ਕਰਵਾਉਣ ਲਈ ਲੈ ਕੇ ਗਈ, ਜਿਥੇ ਉਸ ਦੇ ਪਰਿਵਾਰ ਵਾਲਿਆਂ ਤੋਂ ਲੈਬ ਟੈਕਨੀਸ਼ੀਅਨ ਨੂੰ 500 ਰੁਪਏ ਦਿਵਾਏ ਗਏ। ਖੂਨ ਲੈਣ ਤੋਂ ਕੁਝ ਹੀ ਦੇਰ ਬਾਅਦ ਜਦੋਂ ਉਸ ਦੀ ਰਿਪੋਰਟ ਆਈ ਤਾਂ ਉਸ ਨੂੰ ਏਡਜ਼ ਪੀੜਤ ਯਾਨੀ ਐੱਚ. ਆਈ. ਵੀ. ਪਾਜ਼ੇਟਿਵ ਕਰਾਰ ਕਰ ਦਿੱਤਾ ਗਿਆ। ਇਥੋਂ ਹੀ ਉਸ ਦੀ ਨਰਕ ਭਰ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ ਮਾਮਲਾ
5 ਮਹੀਨੇ ਬਾਅਦ ਬੇਟਾ ਬੀਮਾਰ ਪਿਆ, ਉਸ ਦੇ ਬਾਅਦ ਸਾਰਿਆਂ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿਸੇ ਨੂੰ ਵੀ ਏਡਜ਼ ਨਹੀਂ
ਮਨਦੀਪ ਨੇ ਦੱਸਿਆ ਕਿ ਉਸ ਦਾ 14 ਸਾਲ ਦਾ ਬੇਟਾ ਜਵਾਨ ਹੋ ਰਿਹਾ ਸੀ। ਉਸ ਦੇ ਮੂੰਹ ’ਤੇ ਦਾੜ੍ਹੀ-ਮੁੱਛ ਆਉਣੀ ਸ਼ੁਰੂ ਹੋ ਗਈ ਅਤੇ ਉਹ ਚੁੱਪ ਕੀਤੇ ਉਸ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਸ਼ੇਵਟੀ ਦੀ ਆਪਣੀ ਦਾੜ੍ਹੀ ਬਣਾਉਣ ਲਈ ਵਰਤੋਂ ਕਰਨ ਲੱਗ ਪਿਆ। ਪਿਛਲੇ ਇਕ ਹਫ਼ਤੇ ਤੋਂ ਉਸ ਦਾ ਬੇਟਾ ਲਗਾਤਾਰ ਬੀਮਾਰ ਚੱਲ ਰਿਹਾ ਸੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਸ਼ੇਵਟੀ ਦੀ ਵਰਤੋਂ ਕਰਨ ਨਾਲ ਉਸ ਦਾ ਬੇਟਾ ਵੀ ਐੱਚ. ਆਈ. ਵੀ. ਪਾਜ਼ੇਟਿਵ ਹੋ ਗਿਆ ਹੈ। ਇਸ ’ਤੇ ਜਦੋਂ ਉਹ ਆਪਣੇ ਬੇਟੇ ਦੀ ਜਾਂਚ ਕਰਵਾਉਣ ਲਈ ਇਕ ਪ੍ਰਾਈਵੇਟ ਲੈਬ ਵਿਚ ਗਿਆ ਤਾਂ ਉਸ ਦੇ ਬੇਟੇ ਦੀ ਰਿਪੋਰਟ ਐੱਚ. ਆਈ. ਵੀ. ਪਾਜ਼ੇਟਿਵ ਨਹੀਂ, ਸਗੋਂ ਨੈਗੇਟਿਵ ਆਈ।
ਉਸ ਤੋਂ ਬਾਅਦ ਉਸ ਨੇ ਉਸੇ ਲੈਬ ਤੋਂ ਆਪਣੀ ਜਾਂਚ ਵੀ ਕਰਵਾਈ, ਜਿੱਥੇ ਉਸ ਦੀ ਰਿਪੋਰਟ ਐੱਚ. ਆਈ. ਵੀ. ਨੈਗੇਟਿਵ ਨਿਕਲੀ। ਆਪਣੀ ਨੈਗੇਟਿਵ ਰਿਪੋਰਟ ਦੇਖ ਕੇ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਪਿਛਲੇ 5 ਮਹੀਨਿਆਂ ਤੋਂ ਉਹ ਜਿਹੜੀ ਨਰਕ ਭਰੀ ਜ਼ਿੰਦਗੀ ਜਿਊ ਰਿਹਾ ਹੈ, ਉਸ ਨੂੰ ਉਹ ਬੀਮਾਰੀ ਸੀ ਹੀ ਨਹੀਂ। ਅੱਜ ਫਿਲੌਰ ਵਿਚ ਉਸੇ ਲੈਬ ਵਿਚ ਆ ਕੇ ਐੱਚ. ਆਈ. ਵੀ. ਦੇ ਟੈਸਟ ਕਰਵਾਏ ਤਾਂ ਲੈਬ ਵਾਲਿਆਂ ਨੇ ਵੀ ਉਸ ਨੂੰ ਨੈਗੇਟਿਵ ਕਰਾਰ ਦੇ ਦਿੱਤਾ, ਜਿਸ ਤੋਂ ਬਾਅਦ ਮਨਦੀਪ ਫੁੱਟ-ਫੁੱਟ ਰੋ ਪਿਆ। ਉਸ ਨੇ ਕਿਹਾ ਕਿ ਇਸ ਲੈਬ ਵਾਲਿਆਂ ’ਤੇ ਮਾਣਹਾਨੀ ਦਾ ਦਾਅਵਾ ਕਰੇਗਾ, ਜਿਨ੍ਹਾਂ ਕਾਰਨ ਉਹ 5 ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਊ ਰਿਹਾ ਸੀ ਅਤੇ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e