ਬਾਈਕ ’ਤੇ ਜਾ ਰਹੇ ਪਤੀ-ਪਤਨੀ ਨੂੰ ਘੜੀਸਦੀ ਲੈ ਗਈ ਕਾਰ, ਐਕਸੀਡੈਂਟ ਤੋਂ ਬਾਅਦ ਕਾਰ ਛੱਡ ਕੇ ਭੱਜਿਆ ਚਾਲਕ
Tuesday, Feb 21, 2023 - 11:34 AM (IST)

ਜਲੰਧਰ (ਵਰੁਣ) : ਲੰਮਾ ਪਿੰਡ ਚੌਕ ਨਜ਼ਦੀਕ ਬਾਈਕ ’ਤੇ ਜਾ ਰਹੇ ਪਤੀ-ਪਤਨੀ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਕਾਫੀ ਦੂਰ ਤੱਕ ਦੋਵਾਂ ਨੂੰ ਘੜੀਸਦੀ ਲੈ ਗਈ। ਹਾਦਸੇ ਤੋਂ ਬਾਅਦ ਚਾਲਕ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ, ਜਦੋਂ ਕਿ ਥਾਣਾ ਨੰਬਰ 8 ਦੀ ਪੁਲਸ ਨੇ ਕਾਰ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਦੀਪਕ ਦੀਵਾਨ ਪੁੱਤਰ ਸੁਖਦੇਵ ਦੀਵਾਨ ਨਿਵਾਸੀ ਉਪਕਾਰ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਪਤਨੀ ਨੇਹਾ ਨਾਲ ਟਾਂਡਾ ਰੋਡ ਸਥਿਤ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਘਰ ਵੱਲ ਜਾ ਰਿਹਾ ਸੀ। ਜਿਉਂ ਹੀ ਉਨ੍ਹਾਂ ਦਾ ਬਾਈਕ ਲੰਮਾ ਪਿੰਡ ਚੌਕ ਨੇੜੇ ਪੁੱਜਾ ਤਾਂ ਇਕ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਚਾਲਕ ਕਾਰ ਛੱਡ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਬਸਪਾ ਨੇ ਮਕਸੂਦਾਂ ਥਾਣੇ ਅੱਗੇ ਫਿਰ ਦਿੱਤਾ ਧਰਨਾ, ਕਿਹਾ-ਸਿਆਸੀ ਦਬਾਅ ਹੇਠ ਪੁਲਸ ਨਹੀਂ ਕਰ ਰਹੀ ਕਾਰਵਾਈ
ਹਾਦਸੇ ’ਚ ਦੀਪਕ ਦੀ ਲੱਤ ਅਤੇ ਬਾਂਹ ’ਤੇ ਫ੍ਰੈਕਚਰ ਆਇਆ ਹੈ। ਨੇਹਾ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ, ਜਦੋਂ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਨੇ ਕਾਰ (ਪੀ ਬੀ 30 ਕੇ-4949) ਨੂੰ ਕਬਜ਼ੇ ਵਿਚ ਲੈ ਕੇ ਕਾਰ ਚਾਲਕ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਿਹੜੀ ਪਾਰਟੀ ਦੇਸ਼ ਨੂੰ ਪਿਆਰ ਕਰਦੀ ਹੈ, ਉਹੀ ਜਿੱਤੇਗੀ 2024 ਦੀਆਂ ਚੋਣਾਂ : ਅਸ਼ਵਨੀ ਸ਼ਰਮਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।