ਬੱਸ-ਸਕੂਟਰੀ ਦੀ ਟੱਕਰ ’ਚ ਬੱਚੀ ਦੀ ਮੌਤ, ਇਕ ਜ਼ਖਮੀ

Monday, Jan 14, 2019 - 03:10 AM (IST)

ਬੱਸ-ਸਕੂਟਰੀ ਦੀ ਟੱਕਰ ’ਚ ਬੱਚੀ ਦੀ ਮੌਤ, ਇਕ ਜ਼ਖਮੀ

ਬਲਾਚੌਰ, ਪੋਜੇਵਾਲ ਸਰਾਂ,   (ਕਟਾਰੀਆ ਕਿਰਨ)-  ਬੀਤੀ ਰਾਤ ਪਿੰਡ ਸੰਡਰੇਵਾਲ ਤੇ ਖੁਰਦਾਂ ਵਿਚਕਾਰ ਰੈਂਪ ’ਤੇ ਇਕ ਸਕੂਟਰੀ ਤੇ ਬੱਸ ਦੀ ਟੱਕਰ  ’ਚ ਸਕੂਟਰੀ ਸਵਾਰ ਇਕ  5 ਸਾਲਾ ਬੱਚੀ ਦੀ ਮੌਤ ਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ।  ਜਾਣਕਾਰੀ ਅਨੁਸਾਰ ਪਿੰਡ ਸੰਡਰੇਵਾਲ ਤੋਂ ਰੀਨਾ ਰਾਣੀ ਪਤਨੀ ਸੋਨੀ ਕੁਮਾਰ ਆਪਣੀ 5 ਸਾਲਾ ਦੀ ਬੱਚੀ ਸਮਰਿਤੀ  ਨਾਲ ਦੇਰ ਸ਼ਾਮ ਦਵਾਈ ਲੈਣ ਅੱਡਾ ਖੁਰਦਾਂ ਵਿਖੇ ਜਾ ਰਹੀ ਸੀ। ਕਰਿਆਨੇ ਦੀ ਦੁਕਾਨ ਕਰਦਾ ਜਗਦੀਸ਼ ਰਾਏ ਵਾਸੀ ਟੋਰੇਵਾਲ ਹਨੇਰਾ ਹੋਣ ਕਾਰਨ ਸਮਰਿਤੀ ਨੂੰ ਆਪਣੀ ਸਕੂਟਰੀ  ’ਤੇ ਬਿਠਾ ਕੇ ਕਸਬਾ  ਖੁਰਦਾਂ  ਤੋਂ   ਦਵਾਈ  ਲੈਣ  ਉਪਰੰਤ  ਵਾਪਿਸ  ਆ  ਰਿਹਾ  ਸੀ ਤਾਂ ਨਜ਼ਦੀਕ  ਰੈਂਪ ’ਤੇ ਪਹੁੰਚਾ ਤਾਂ ਸਾਹਮਣੇ  ਤੋਂ  ਆ  ਰਹੀ   ਨਿੱਜੀ  ਬੱਸ  ਨਾਲ  ਟੱਕਰ  ਹੋਣ  ਕਾਰਨ  ਦੋਵੇਂ ਜ਼ਖਮੀ  ਹੋ  ਗਏ।  ਜਿੱਥੇ  ਬਲਾਚੌਰ  ਹਸਪਤਾਲ  ਪਹੁੰਚਦੇ  ਹੀ  ਡਾਕਟਰ  ਨੇ  ਸਮਰਿਤੀ  ਨੂੰ ਮ੍ਰਿਤਕ  ਐਲਾਨ  ਕਰ  ਦਿੱਤਾ।   ਗੰਭੀਰ ਜ਼ਖਮੀ  ਜਗਦੀਸ਼   ਰਾਏ  ਨੂੰ ਸੜੋਆ  ਹਸਪਤਾਲ  ਵਿਖੇ  ਦਾਖਲ   ਕਰਨ ਉਪਰੰਤ  ਗੜ੍ਹਸ਼ੰਕਰ  ਰੈਫਰ  ਕਰ  ਦਿੱਤਾ।  ਮੌਕੇ ’ਤੇ  ਥਾਣੇਦਾਰ ਸਤੀਸ਼ ਕੁਮਾਰ ਨੇ ਪਹੁੰਚਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News