ਹੜ੍ਹ ''ਚ ਰੁੜੇ ਵਿਅਕਤੀ ਦਾ ਦੂਜੇ ਦਿਨ ਵੀ ਨਹੀਂ ਲੱਗਾ ਕੋਈ ਥਹੁ ਪਤਾ
Thursday, Aug 17, 2023 - 03:31 PM (IST)

ਭੁਲੱਥ/ਬੇਗੋਵਾਲ (ਰਜਿੰਦਰ)- ਹੜ੍ਹ ਦੇ ਪਾਣੀ ਵਿਚ ਰੁੜੇ ਵਿਅਕਤੀ ਬਾਰੇ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਬਿਆਸ ਦਰਿਆ ਵਿਚ ਡੈਮ ਤੋਂ ਪਾਣੀ ਰਿਲੀਜ ਕਰਨ ਤੋਂ ਬਾਅਦ ਬਿਆਸ ਦਰਿਆ ਵਿਚ ਹੜ੍ਹ ਆ ਗਿਆ ਹੈ। ਹਲਕਾ ਭੁਲੱਥ ਦੀ ਗੱਲ ਕਰੀਏ ਤਾਂ ਬੇਗੋਵਾਲ ਤੋਂ ਢਿੱਲਵਾਂ ਤੱਕ ਵੱਡਾ ਇਲਾਕਾ ਬਿਆਸ ਦੇ ਮੰਡ ਏਰੀਏ ਨਾਲ ਲਗਦਾ ਹੈ। ਵੱਡੀ ਗਿਣਤੀ ਲੋਕ ਬਿਆਸ ਦਰਿਆ ਦੇ ਮੰਡ ਇਲਾਕੇ ਵਿਚ ਰਹਿੰਦੇ ਹਨ।
ਤਲਵੰਡੀ ਕੂਕਾ ਮੰਡ ਦੇ ਇਲਾਕੇ ਵਿਚ ਬੀਤੇ ਕੱਲ੍ਹ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀ ਹੜ੍ਹ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਮੌਕੇ 'ਤੇ ਮੰਡ ਵਿਚ ਰਹਿ ਰਹੇ ਨੌਜਵਾਨਾਂ ਨੇ ਦੋ ਨੂੰ ਤਾਂ ਬਚਾ ਲਿਆ। ਪਰ ਇਕ ਵਿਅਕਤੀ ਹਾਲੇ ਵੀ ਪਾਣੀ ਵਿਚ ਲਾਪਤਾ ਹੈ, ਉਹ ਕਿਥੇ ਹੈ। ਇਸ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਮੰਡ ਇਲਾਕੇ ਵਿਚ ਪਾਣੀ ਦੇ ਤੇਜ਼ ਵਹਾਅ ਵਿਚ ਪਾਣੀ ਵਿਚ ਰੁੜਨ ਕਰਕੇ ਲਾਪਤਾ ਹੋਏ ਵਿਅਕਤੀ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ (50) ਪੁੱਤਰ ਜਰਨੈਲ ਸਿੰਘ ਹੈ ਜਦਕਿ ਇਸ ਵਿਅਕਤੀ ਦੇ ਪੁੱਤਰ ਆਕਾਸ਼ਦੀਪ ਸਿੰਘ (20) ਅਤੇ ਇਕ ਹੋਰ ਵਿਅਕਤੀ ਚਰਨ ਸਿੰਘ ਨੂੰ ਮੰਡ ਦੇ ਲੋਕਾਂ ਵੱਲੋਂ ਖ਼ੁਦ ਹੀ ਮੌਕੇ 'ਤੇ ਬਚਾ ਲਿਆ ਗਿਆ ਪਰ ਇਸ ਘਟਨਾ ਦੇ ਦੂਜੇ ਦਿਨ ਵੀ ਪਾਣੀ ਵਿਚ ਰੁੜੇ ਵਿਅਕਤੀ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਅਜਿਹੇ ਹਲਾਤਾਂ ਵਿਚ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ