ਤੂੜੀ ਨੂੰ ਅੱਗ ਲੱਗਣ ਕਾਰਨ ਕਈ ਏਕੜ ਨਾੜ ਸੜ ਕੇ ਹੋਈ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
Tuesday, Apr 26, 2022 - 01:36 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਿੰਡ ਮੂਨਕਾਂ ਕਦਾਰੀ-ਚੱਕ ਸੜਕ (ਛੰਭ ਏਰੀਆ) ਨਜ਼ਦੀਕ ਅੱਜ ਸਵੇਰੇ ਅੱਗ ਲੱਗਣ ਕਾਰਨ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਦੀ ਕਟਾਈ ਉਪਰੰਤ ਤੂੜੀ ਵਾਸਤੇ ਛੱਡਿਆ ਗਿਆ ਝਾੜ ਕਾਰਨ ਕਈ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਨਾ ਮਾਲੂਮ ਕਾਰਨਾਂ ਕਾਰਨ ਸਵੇਰੇ 11 ਵਜੇ ਲੱਗੀ ਇਸ ਅੱਗ ’ਤੇ ਪਿੰਡ ਕਦਾਰੀ ਚੱਕ, ਮੂਨਕਾਂ, ਮੂਨਕ ਕਲਾਂ ,ਬੋਲੇਵਾਲ, ਗਿਲਜੀਆਂ, ਮੱਦਾ-ਤਲਾ,ਕਮਾਲਪੁਰ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦਾ ਕਰੀਬ 200 ਏਕੜ ਨਾੜ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਨਾਲ ਭਰੀ ਟਰਾਲੀ ਪਲਟੀ, ਹੇਠਾਂ ਦੱਬਣ ਨਾਲ 1 ਦੀ ਮੌਤ
ਅੱਗਜ਼ਨੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦਸੂਹਾ ਤੋਂ ਪਹੁੰਚੀ ਗੱਡੀ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਤੇਜ਼ ਹਵਾ ਕਾਰਨ ਦੇਖਦਿਆਂ ਹੀ ਦੇਖਦਿਆਂ ਅੱਗ ਦੇ ਭਾਂਬੜ ਮੱਚ ਗਏ ਫਿਰ ਵੀ ਲੋਕਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਅੱਗ ’ਤੇ ਕਾਬੂ ਪਾ ਕੇ ਕਮਾਦ,ਖੇਤਾਂ ਵਿੱਚ ਪਈ ਤੂੜੀ ਅਤੇ ਹੋਰਨਾਂ ਫਸਲਾਂ ਦਾ ਬਚਾਓ ਕੀਤਾ।
ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼
ਇਸ ਤੋਂ ਇਲਾਵਾ ਮਾਡਲ ਟਾਊਨ ਟਾਂਡਾ ਸੜਕ ਨਜ਼ਦੀਕ ਲੱਗੀ ਅੱਗ ਕਾਰਨ ਕਈ ਕਿਸਾਨਾਂ ਦਾ ਤੂੜੀ ਵਾਸਤੇ ਛੱਡਿਆ ਕਣਕ ਦਾ ਨਾੜ ਸੜ ਨਗਰ ਕੌਂਸਲ ਟਾਂਡਾ ਦਸੂਹਾ ਤੇ ਗੜਦੀਵਾਲਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਥਾਨਕ ਕਿਸਾਨਾਂ ਦੀ ਮਦਦ ਨਾਲ ਦੁਪਹਿਰ ਕਰੀਬ 2 ਵਜੇ ਤੱਕ ਭਿਆਨਕ ਅੱਗ ’ਤੇ ਕਾਬੂ ਪਾਇਆ। ਅਗਜ਼ਨੀ ਦੀ ਇਸ ਘਟਨਾ ਵਿੱਚ ਪਿੰਡ ਮੂਨਕਾਂ ਮਾਡਲ ਟਾਊਨ ਟਾਂਡਾ ਉੜਮੁੜ ਟਾਂਡਾ ਦੇ ਕਈ ਕਿਸਾਨਾਂ ਦਾ ਨਾੜ ਸੜ ਕੇ ਸੁਆਹ ਹੋ ਗਿਆ ਜਦਕਿ ਕਿਸਾਨਾਂ ਦੀ ਮੁਸਤੈਦੀ ਤੇ ਹੁਸ਼ਿਆਰੀ ਨਾਲ ਨੇੜੇ ਹੀ ਕਮਾਦ ਦੀ ਫਸਲ ਨੂੰ ਅੱਗ ਅੱਗ ਲੱਗਣ ਤੋਂ ਬਚਾਅ ਕੀਤਾ ਗਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ