ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ 12 ਕੇਸਾਂ ’ਚ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਫ਼ੈਸਲਾ ਸੁਣਾ ਕੇ ਦਿੱਤਾ ਤਕੜਾ ਝਟਕਾ

Sunday, Apr 16, 2023 - 03:14 PM (IST)

ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ 12 ਕੇਸਾਂ ’ਚ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਫ਼ੈਸਲਾ ਸੁਣਾ ਕੇ ਦਿੱਤਾ ਤਕੜਾ ਝਟਕਾ

ਜਲੰਧਰ (ਚੋਪੜਾ)–ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ ਇਕ ਤਕੜਾ ਝਟਕਾ ਦਿੰਦਿਆਂ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਨਾਲ ਸਬੰਧਤ 10 ਫਲੈਟਾਂ ਅਤੇ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ ਇਕ ਕੇਸ ਸਮੇਤ 11 ਕੇਸਾਂ ਵਿਚ ਅਲਾਟੀਆਂ ਦੇ ਪੱਖ ’ਚ ਫ਼ੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਲਗਭਗ 11000000 ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਇਕ ਹੋਰ ਕੇਸ ਵਿਚ ਸਟੇਟ ਕਮਿਸ਼ਨ ਨੇ ਸੂਰਿਆ ਐਨਕਲੇਵ ਸਕੀਮ ਦੇ ਇਕ ਐੱਸ. ਸੀ. ਓ. ਹੋਲਡਰ ਦੇ ਪੱਖ ’ਚ ਫ਼ੈਸਲਾ ਦਿੰਦਿਆਂ ਲਗਭਗ 3000000 ਰੁਪਏ ਮੋੜਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ’ਤੇ ਟਰੱਸਟ ਨੂੰ ਹੁਣ ਇਨ੍ਹਾਂ 12 ਕੇਸਾਂ ਵਿਚ ਅਲਾਟੀਆਂ ਨੂੰ ਲਗਭਗ 14000000 ਰੁਪਏ ਵਾਪਸ ਮੋੜਨੇ ਹੋਣਗੇ। ਪਹਿਲਾਂ ਹੀ ਆਰਥਿਕ ਬਦਹਾਲੀ ਦੇ ਦੌਰ ’ਚੋਂ ਲੰਘ ਰਹੇ ਟਰੱਸਟ ਲਈ ਇਹ ਫ਼ੈਸਲੇ ਇਕ ਵੱਡਾ ਝਟਕਾ ਸਾਬਿਤ ਹੋਣਗੇ ਕਿਉਂਕਿ ਟਰੱਸਟ ਨੂੰ ਹੁਣ ਇਨ੍ਹਾਂ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਗਈ ਪ੍ਰਿੰਸੀਪਲ ਅਮਾਊਂਟ, ਉਸ ’ਤੇ ਬਣਦਾ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖ਼ਰਚ ਵੀ ਅਦਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਚਚੇਰੇ ਭਰਾਵਾਂ ਨੇ ਕੁੱਟਮਾਰ ਕਰਕੇ ਭਰਾ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

ਇੰਦਰਾਪੁਰਮ ਨਾਲ ਸਬੰਧਤ ਇਨ੍ਹਾਂ ਅਲਾਟੀਆਂ ਦੇ ਹਨ 10 ਮਾਮਲੇ
1.ਹੰਸਰਾਜ ਨਿਵਾਸੀ ਜਲੰਧਰ ਨੇ ਫਲੈਟ ਨੰਬਰ 80 ਐੱਸ. ਐੱਫ਼. ਅਲਾਟ ਹੋਣ ’ਤੇ ਟਰੱਸਟ ਨੂੰ 426679 ਰੁਪਏਦਾ ਭੁਗਤਾਨ ਕੀਤਾ ਸੀ। ਟਰੱਸਟ ਨੂੰ ਇਸ ਅਲਾਟੀ ਨੂੰ ਲਗਭਗ 10 ਲੱਖ ਰੁਪਏ ਵਾਪਸ ਮੋੜਨ ਹੋਣਗੇ।
2. ਵਿਕਾਸ ਕੁਮਾਰ ਜਲੰਧਰ ਨੇ ਫਲੈਟ ਨੰਬਰ 37 ਐੱਫ. ਐੱਫ. ਅਲਾਟ ਹੋਣ ’ਤੇ ਟਰੱਸਟ ਨੂੰ 437169 ਰੁਪਏ ਅਦਾ ਕੀਤੇ ਸਨ, ਜਿਸ ਦੇ ਲਗਭਗ 10.50 ਲੱਖ ਰੁਪਏ ਮੋੜਨੇ ਹੋਣਗੇ।
3. ਨਛੱਤਰ ਰਾਮ ਨਿਵਾਸੀ ਫਗਵਾੜਾ ਨੇ ਫਲੈਟ ਨੰਬਰ 121 ਐੱਫ. ਐੱਫ. ਅਲਾਟ ਹੋਣ ’ਤੇ ਟਰੱਸਟ ਨੂੰ 380600 ਰੁਪਏ ਦਾ ਭੁਗਤਾਨ ਕੀਤਾ ਸੀ। ਟਰੱਸਟ ਨੂੰ ਅਲਾਟੀ ਨੂੰ ਲਗਭਗ 9.50 ਲੱਖ ਰੁਪਏ ਮੋੜਨੇ ਹੋਣਗੇ।
4. ਸੰਤੋਸ਼ ਕਪਾਹੀ ਜਲੰਧਰ ਨੇ ਫਲੈਟ ਨੰਬਰ 102 ਐੱਸ.ਐੱਫ. ਅਲਾਟ ਹੋਣ ’ਤੇ ਟਰੱਸਟ ਨੂੰ 437169 ਰੁਪਏ ਅਦਾ ਕੀਤੇ ਸਨ, ਜਿਸ ਦੇ ਲਗਭਗ 10.50 ਲੱਖ ਰੁਪਏ ਮੋੜਨੇ ਹੋਣਗੇ।
5. ਬਲਜੀਤ ਕੌਰ ਸ਼ਾਹਕੋਟ ਨੇ ਫਲੈਟ ਨੰਬਰ 22 ਐੱਸ. ਐੱਫ. ਅਲਾਟ ਹੋਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੂੰ 370200 ਰੁਪਏ ਅਦਾ ਕੀਤੇ ਸਨ। ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੁਣ ਟਰੱਸਟ ਨੂੰ ਲਗਭਗ 9.50 ਲੱਖ ਰੁਪਏ ਦੇਣੇ ਹੋਣਗੇ।
6. ਅਮਰਜੀਤ ਸਿੰਘ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 122 ਐੱਲ. ਐੱਫ. ਅਲਾਟ ਕੀਤਾ ਸੀ, ਜਿਸ ਦੇ ਬਦਲੇ ਅਲਾਟੀ ਨੇ ਟਰੱਸਟ ਨੂੰ 426679 ਰੁਪਏ ਅਦਾ ਕੀਤੇ ਸਨ, ਜਿਸ ਦੇ ਲਗਭਗ 10 ਲੱਖ ਰੁਪਏ ਮੋੜਨੇ ਹੋਣਗੇ।
7. ਸਤ ਪ੍ਰਕਾਸ਼ ਨਿਵਾਸੀ ਜਲੰਧਰ ਨੇ ਫਲੈਟ ਨੰਬਰ 164 ਜੀ. ਐੱਫ. ਅਲਾਟ ਹੋਣ ਤੋਂ ਬਾਅਦ ਇੰਪੂਰਵਮੈਂਟ ਟਰੱਸਟ ਨੂੰ 391000 ਰੁਪਏ ਅਦਾ ਕੀਤੇ ਸਨ। ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੁਣ ਟਰੱਸਟ ਨੂੰ ਲਗਭਗ 9.50 ਲੱਖ ਰੁਪਏ ਮੋੜਨੇ ਹੋਣਗੇ।
8. ਰਾਕੇਸ਼ ਧਵਨ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 227 ਐੱਸ. ਐੱਫ. ਅਲਾਟ ਕੀਤਾ ਸੀ, ਜਿਸ ਦੇ ਬਦਲੇ ਅਲਾਟੀ ਨੇ ਟਰੱਸਟ ਨੂੰ 426679 ਰੁਪਏ ਅਦਾ ਕੀਤੇ ਸਨ,ਜਿਸ ਦੇ ਲਗਭਗ 10 ਲੱਖ ਰੁਪਏ ਮੋੜਨੇ ਹੋਣਗੇ।
9. ਵਿਜੇ ਕੁਮਾਰ ਨਿਵਾਸੀ ਬਿਆਸ ਨੇ ਫਲੈਟ ਨੰਬਰ 35 ਐੱਸ. ਐੱਫ. ਅਲਾਟ ਹੋਣ ਤੋਂ ਬਾਅਦ ਟਰੱਸਟ ਕੋਲ 426679 ਰੁਪਏ ਜਮ੍ਹਾ ਕਰਵਾਏ ਸਨ। ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੁਣ ਟਰੱਸਟ ਨੂੰ ਲਗਭਗ 10 ਲੱਖ ਰੁਪਏ ਮੋੜਨੇ ਹੋਣਗੇ।
10. ਸਰੋਜ ਨਿਵਾਸੀ ਹਿਸਾਰ ਨੇ ਫਲੈਟ ਨੰਬਰ 202 ਐੱਫ਼. ਐੱਫ਼. ਅਲਾਟ ਹੋਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੂੰ 440666 ਰੁਪਏ ਅਦਾ ਕੀਤੇ ਸਨ। ਕਮਿਸ਼ਨਦੇ ਫ਼ੈਸਲੇ ਤੋਂ ਬਾਅਦ ਟਰੱਸਟ ਨੂੰ ਲਗਭਗ 10.50 ਲੱਖ ਰੁਪਏ ਮੋੜਨੇ ਹੋਣਗੇ।

ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਜ਼ਿਕਰਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਨੇ ਇਨ੍ਹਾਂ ਸਾਰੇ ਅਲਾਟੀਆਂ ਨੂੰ ਸਾਲ 2006 ਵਿਚ ਫਲੈਟ ਅਲਾਟ ਕੀਤੇ ਸਨ ਪਰ ਸਾਲ 2009 ਵਿਚ ਅਲਾਟੀਆਂ ਨੂੰ ਧੋਖੇ ਵਿਚ ਰੱਖ ਕੇ ਟਰੱਸਟ ਦਫਤਰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਉਥ ਕਾਗਜ਼ਾਂ ਵਿਚ ਫਲੈਟਾਂ ਦਾ ਕਬਜ਼ਾ ਦੇ ਦਿੱਤਾ ਪਰ ਜਦੋਂ ਅਲਾਟੀਆਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਥੇ ਕੋਈ ਮੁੱਢਲੀ ਸਹੂਲਤ ਮੁਹੱਈਆ ਨਹੀਂ ਸੀ। ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਕਰਨ ਤੋਂ ਬਾਅਦ ਅਲਾਟੀਆਂ ਨੇ ਸਾਲ 2019 ਵਿਚ ਖ਼ਪਤਕਾਰ ਕਮਿਸ਼ਨ ਕੋਲ ਕੇਸ ਫਾਈਲ ਕੀਤੇ ਸਨ, ਜਿਸ ਦਾ ਫ਼ੈਸਲਾ 22 ਮਾਰਚ 2023 ਨੂੰ ਆਇਆ। ਕਮਿਸ਼ਨ ਨੇ ਅਲਾਟੀਆਂ ਦੇ ਪੱਖ ਵਿਚ ਫ਼ੈਸਲਾ ਦਿੰਦਿਆਂ ਟਰੱਸਟ ਨੂੰ ਹੁਕਮ ਜਾਰੀ ਕੀਤੇ ਕਿ ਉਹ 3 ਮਹੀਨਿਆਂ ਅੰਦਰ ਸਕੀਮ ਵਿਚ ਸਾਰੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਕਿਸੇ ਕੰਪੀਟੈਂਟ ਅਥਾਰਟੀ ਤੋਂ ਕੰਪਲੀਸ਼ਨ-ਕਮ-ਆਕੂਪੇਸ਼ਨ ਸਰਟੀਫਿਕੇਟ ਲੈ ਕੇ ਕਾਨੂੰਨੀ ਤੌਰ ’ਤੇ ਕਬਜ਼ਾ ਦੇਵੇ, ਨਹੀਂ ਤਾਂ ਹਰੇਕ ਅਲਾਟੀ ਦੀ ਪ੍ਰਿੰਸੀਪਲ ਅਮਾਊਂਟ ਅਤੇ ਉਸ ’ਤੇ ਬਣਦਾ 9 ਫ਼ੀਸਦੀ ਵਿਆਜ, 30-30 ਹਜ਼ਾਰ ਰੁਪਏ ਮੁਆਵਜ਼ਾ ਅਤੇ 5-5 ਹਜ਼ਾਰ ਰੁਪਏ ਕਾਨੂੰਨੀ ਖ਼ਰਚ ਨੂੰ ਅਦਾ ਕਰਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News