ਸਡ਼ਕ ਹਾਦਸੇ ’ਚ ਜੰਗਲਾਤ ਵਿਭਾਗ ਦੇ ਚੌਕੀਦਾਰ ਦੀ ਮੌਤ
Thursday, Dec 27, 2018 - 06:51 AM (IST)
![ਸਡ਼ਕ ਹਾਦਸੇ ’ਚ ਜੰਗਲਾਤ ਵਿਭਾਗ ਦੇ ਚੌਕੀਦਾਰ ਦੀ ਮੌਤ](https://static.jagbani.com/multimedia/2018_12image_06_51_0058100001.jpg)
ਮਲਸੀਆਂ, (ਤ੍ਰੇਹਨ, ਮਰਵਾਹਾ) - ਇਥੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈ ਓਵਰ ’ਤੇ ਹੋਏ ਇੱਕ ਦਰਦਨਾਕ ਸਡ਼ਕ ਹਾਦਸੇ ’ਚ ਨਾਈਟ ਡਿਊਟੀ ’ਤੇ ਜਾ ਰਹੇ ਜੰਗਲਾਤ ਵਿਭਾਗ ਦੇ ਇਕ ਚੌਕੀਦਾਰ ਦੀ ਮੌਤ ਹੋ ਗਈ।
ਸਥਾਨਕ ਪੁਲਸ ਚੌਕੀ ਇੰਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ (45) ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਕੋਟਲੀ ਗਾਜਰਾਂ ਪਿੰਡ ਟੁੱਟ ਕਲਾਂ (ਨਕੋਦਰ) ਵਿਖੇ ਜੰਗਲਾਤ ਵਿਭਾਗ ’ਚ ਚੌਕੀਦਾਰ ਵਜੋਂ ਸੇਵਾ ਨਿਭਾ ਰਹੇ ਸਨ। ਉਹ ਸ਼ਾਮ ਕਰੀਬ 4.30 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਟੁੱਟ ਕਲਾਂ ਵਿਖੇ ਨਾਈਟ ਡਿਊਟੀ ’ਤੇ ਜਾ ਰਿਹਾ ਸੀ। ਮਲਸੀਆਂ ਵਿਖੇ ਨੈਸ਼ਨਲ ਹਾਈਵੇ ’ਤੇ ਬਣੇ ਫਲਾਈਓਵਰ ’ਤੇ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਦੁਰਘਟਨਾਗ੍ਰਸਤ ਹੋ ਗਿਆ। ਮੋਹਣ ਸਿੰਘ ਇਸ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ 108 ਨੰਬਰ ਵੈਨ ਰਾਹੀਂ ਸਿਵਲ ਹਸਪਤਾਲ ਨਕੋਦਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਮੋਹਣ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਦ ਮ੍ਰਿਤਕ ਦੀ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਦੇ ਪੁੱਤਰ ਅੰਤਰਪ੍ਰੀਤ ਸਿੰਘ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਦੁਆਰਾ ਸਾਈਡ ਮਾਰੀ ਲੱਗਦੀ ਹੈ।