ਟਰੱਕ ਦੀ ਲਪੇਟ ''ਚ ਆਉਣ ਨਾਨ ਬਜ਼ੁਰਗ ਦੀ ਮੌਤ
Thursday, Sep 26, 2019 - 12:05 AM (IST)

ਕਪੂਰਥਲਾ, (ਮਹਾਜਨ)- ਪਿੰਡ ਮਜਾਦਪੁਰ ਦੇ ਨਜ਼ਦੀਕ ਟਰੱਕ ਤੇ ਸਕੂਟਰੀ ਦੀ ਟੱਕਰ ਦੌਰਾਨ ਸਕੂਟਰੀ ਸਵਾਰ ਬਜ਼ੁਰਗ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸਦੀ ਸਿਵਲ ਹਸਪਤਾਲ ਕਪੂਰਥਲਾ 'ਚ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਫੱਤੂਢੀਂਗਾ ਪੁਲਸ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ (66) ਪੁੱਤਰ ਮਾਹ ਸਿੰਘ ਨਿਵਾਸੀ ਜਗਪਾਲਪੁਰ ਰਾਵਲਪਿੰਡੀ ਜੋਕਿ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਬਾਜ਼ਾਰ 'ਚ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਜਦੋਂ ਉਹ ਮਜਾਦਪੁਰ ਨਜ਼ਦੀਕ ਪਹੁੰਚਿਆ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਗੰਭੀਰ ਜ਼ਖਮੀ ਹੋ ਗਿਆ। ਸਿਵਲ ਹਸਪਤਾਲ 'ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਫੱਤੂਢੀਂਗਾ ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖ ਦਿੱਤਾ ਗਿਆ।