ਸੋਢਲ ਮੇਲਾ ਇਲਾਕੇ ਦੇ ਹਾਲਾਤ ਨੂੰ ਸੁਧਾਰਨ ਲੱਗਾ ਨਿਗਮ, ਸੜਕਾਂ ’ਤੇ ਲੱਗ ਰਹੇ ਪੈਚਵਰਕ

Friday, Sep 22, 2023 - 01:44 PM (IST)

ਸੋਢਲ ਮੇਲਾ ਇਲਾਕੇ ਦੇ ਹਾਲਾਤ ਨੂੰ ਸੁਧਾਰਨ ਲੱਗਾ ਨਿਗਮ, ਸੜਕਾਂ ’ਤੇ ਲੱਗ ਰਹੇ ਪੈਚਵਰਕ

ਜਲੰਧਰ (ਖੁਰਾਣਾ)–ਸੋਢਲ ਮੇਲਾ ਸ਼ੁਰੂ ਹੋਣ ਵਿਚ ਕੁਝ ਦਿਨ ਬਾਕੀ ਬਚੇ ਹਨ ਅਤੇ ਇਸ ਐਤਵਾਰ ਨੂੰ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਇਸ ਵਿਚ ਮੇਲਾ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾ ਨਗਰ ਨਿਗਮ ਨੇ ਮੇਲਾ ਇਲਾਕੇ ਦੇ ਹਾਲਾਤ ਸੁਧਾਰਨ ਦੀ ਮੁਹਿੰਮ ਛੇੜ ਦਿੱਤੀ ਹੈ। ਵੀਰਵਾਰ ਸੋਢਲ ਮੰਦਿਰ ਵੱਲ ਜਾਂਦੀਆਂ ਕਈ ਸੜਕਾਂ ’ਤੇ ਪੈਚ ਲਾਏ ਗਏ ਅਤੇ ਲੁੱਕ-ਬੱਜਰੀ ਦੀ ਪਰਤ ਵਿਛਾਈ ਗਈ। ਕਈ ਥਾਂ ਸੀਵਰਾਂ ਦੀ ਸਫ਼ਾਈ ਹੋਈ ਅਤੇ ਸੈਂਟਰਲ ਬ੍ਰਿਜ ’ਤੇ ਰੰਗ-ਰੋਗਨ ਦਾ ਕੰਮ ਸ਼ੁਰੂ ਕੀਤਾ ਗਿਆ। ਪਤਾ ਲੱਗਾ ਹੈ ਕਿ ਇਸ ਬਾਬਤ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਦੇ ਬਾਅਦ ਅਧਿਕਾਰੀਆਂ ’ਚ ਹੜਕੰਪ ਮਚਿਆ ਰਿਹਾ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਹੋਇਆ ਲਾਈਵ, ਰੋ-ਰੋ ਕੇ ਖੋਲ੍ਹੇ ਵੱਡੇ ਰਾਜ਼

ਸੜਕ ਦੀ ਸਮੱਸਿਆ ਨੂੰ ਲੈ ਕੇ ਨਿਗਮ ਪਹੁੰਚੇ ਸੁਭਾਸ਼ ਨਗਰ ਨਿਵਾਸੀ
ਸੈਂਟਰਲ ਹਲਕੇ ਵਿਚ ਆਉਂਦੇ ਸੁਭਾਸ਼ ਨਗਰ ਦੇ ਨਿਵਾਸੀ 3 ਸਾਲ ਤੋਂ ਟੁੱਟੀਆਂ ਸੜਕਾਂ ਦੀ ਸਮੱਸਿਆ ਝੱਲ ਰਹੇ ਹਨ। ਅੱਜ ਉਨ੍ਹਾਂ ਨੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਕਿਹਾ ਕਿ 3 ਸਾਲ ਪਹਿਲਾਂ ਗਲੀਆਂ ਨੂੰ ਪਾਣੀ, ਸੀਵਰ ਦੀਆਂ ਪਾਈਪਾਂ ਪਾਉਣ ਲਈ ਤੋੜ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਅੱਜ ਤਕ ਸੜਕ ਨਹੀਂ ਬਣਾਈ ਗਈ। ਕਈ ਵਾਰ ਕੌਂਸਲਰ ਰਹੇ ਓਮ ਪ੍ਰਕਾਸ਼ ਨੂੰ ਸਮੱਸਿਆ ਦੱਸੀ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News